ਯੋਗੀ ਸਰਕਾਰ ਦਾ ਵੱਡਾ ਫੈਸਲਾ
ਹੁਣ ਹਰ ਐਤਵਾਰ ਰਹੇਗਾ ਲਾਕਡਾਊਨ
ਮਾਸਕ ਨਾ ਪਾਉਣ ਤੇ ਹੋਵੇਗਾ ਭਾਰੀ ਜ਼ੁਰਮਾਨਾ

ਚੰਡੀਗੜ੍ਹ ,16 ਅਪ੍ਰੈਲ (ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦਾ ਪ੍ਰਭਾਵ ਦੇਸ਼ ਵਿੱਚ ਲਗਾਤਾਰ ਵੱਧ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਰਾਜਾਂ ਵਿੱਚ ਵੀਕੈਂਡ ਲਾਕਡਾਊਨ ਲਗਾਇਆ ਜਾ ਰਿਹਾ। ਕੋਰੋਨਾ ਦੇ ਮੱਦੇ ਨਜ਼ਰ ਉੱਤਰ ਪ੍ਰਦੇਸ਼ ਵਿੱਚੋਂ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਲਈ ਯੋਗੀ ਸਰਕਾਰ ਨੇ ਵੱਡਾ ਕਦਮ ਉਠਾਇਆ ਹੈ।ਉੱਤਰ ਪ੍ਰਦੇਸ਼ ਅਗਲੇ ਆਦੇਸ਼ ਤੱਕ ਹੁਣ ਹਰ ਐਤਵਾਰ ਨੂੰ ਲਾਕਡਾਊਨ ਰਹੇਗਾ।ਐਤਵਾਰ ਨੂੰ ਸਿਰਫ ਸੈਨੇਟਾਈਜੇਸ਼ਨ ਦੇ ਕੰਮ ਚੱਲਣਗੇ ਅਤੇ ਜਰੂਰੀ ਸੇਵਾਵਾਂ ਹੀ ਚੱਲਣਗੀਆਂ।ਇਸ ਦੇ ਨਾਲ ਉੱਤਰ ਪ੍ਰਦੇਸ਼ ਵਿਚ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਬਿਨਾਂ ਮਾਸਕ ਫੜੇ ਜਾਣ ਤੇ ਯੂਪੀ ਵਿੱਚ 1000 ਰੁ. ਜ਼ੁਰਮਾਨਾ ਲੱਗੇਗਾ।






















