ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਹੋਣਗੀਆਂ ਵਿਦਿਆਰਥੀ ਚੋਣਾਂ ਇੱਕ ਸ਼ਲਾਘਾਯੋਗ ਫ਼ੈਸਲਾ ਹੈ। ਇਹ ਕਹਿਣਾ ਹੈ ਐੱਨ ਐੱਸ ਯੂ ਆਈ ਦੇ ਜਨਰਲ ਸਕੱਤਰ ਇਕਬਾਲ ਗਰੇਵਾਲ ਦਾ ਉਨ੍ਹਾਂ ਨੇ ਕਿਹਾ ਇਸ ਫੈਸਲੇ ਦੇ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਹੱਕਦਾਰ ਹਨ ਅਤੇ ਇਸਦੇ ਲਈ ਅਸੀਂ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜ਼ਿਕਰਯੋਗ ਹੈ ਕਿ ਐੱਨ ਐੱਸ ਯੂ ਦੇ ਪ੍ਰਧਾਨ ਫ਼ਿਰੋਜ਼ ਖ਼ਾਨ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੇ ਇਨਕਲਾਬ ਪ੍ਰੋਗਰਾਮ ਲਈ ਸੱਦਾ ਪੱਤਰ ਦੇਣ ਗਏ ਸਨ ਜੋ ਕਿ 9,10 ਅਪ੍ਰੈਲ ਨੂੰ ਜੈਪੁਰ ਵਿੱਚ ਹੋ ਰਿਹਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੀ ਮੌਜੂਦ ਸਨ।
.