
ਖਰੜ 21 ਅਗਸਤ (ਵਿਸ਼ਵ ਵਾਰਤਾ)-“ਰੁੱਖ ਲਗਾਓ ਜ਼ਿੰਦਗੀ ਬਚਾਓ ਮੁਹਿੰਮ“ ਦੀ ਸ਼ੁਰੂਆਤ ਅੱਜ ਵਿਧਾਨ ਸਭਾ ਹਲਕਾ ਖਰੜ ਯੂਥ ਕਾਂਗਰਸ ਦੇ ਪ੍ਰਧਾਨ ਰਾਜਬੀਰ ਸਿੰਘ ਰਾਜੀ ਵੱਲੋਂ ਸਵ. ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਦੇ 76 ਵੀਂ ਜਯੰਤੀ ਮੌਕੇ ਬੂਟਿਆਂ ਦੀ ਛਬੀਲ ਲਗਾ ਕੇ ਕੀਤੀ ਗਈ। ਸ੍ਰੀ ਰਾਜੀ ਵੱਲੋਂ ਜਿਥੇ ਲੋਕਾਂ ਨੂੰ ਬੂਟੇ ਤਕਸੀਮ ਕੀਤੇ ਗਏ ਉਥੇ ਉਨ੍ਹਾਂ ਵੱਲੋਂ ਵਾਰਡ ਨੰਬਰ 12 ਵਿੱਚ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ਰੂਆਤ ਕੀਤੀ ਗਈ।
ਇਸ ਮੌਕੇ ਰਾਜੀ ਨੇ ਕਿਹਾ ਕਿ ਦਿਨਪ੍ਰਤੀ ਦਿਨ ਸਾਡਾ ਵਾਤਾਵਰਣ ਗੰਧਲਾ ਹੁੰਦਾ ਜਾ ਰਿਹਾ ਹੈ ਜਿਸ ਦਾ ਮਾੜਾ ਅਸਰ ਸਾਡੀ ਆਮ ਜਿੰਦਗੀ ਤੇ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਫ਼ ਵਾਤਾਵਰਨ ਮਿਲੇ ਤਾਂ ਸਾਨੂੰ ਚਾਹੀਦਾ ਹੈ ਅਸੀ ਸਾਰੇ ਇੱਕ ਬੂਟਾਂ ਜਰੂਰੀ ਲਗਾਈਏ ਅਤੇੇ ਉਸ ਦੀ ਸਾਂਭ ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਸ੍ਰੀ ਮਨੀਸ਼ ਤਿਵਾੜੀ (ਲੋਕਸਭਾ ਮੈਂਬਰ ਸ੍ਰੀ ਅਨੰਦਪੁਰ ਸਾਹਿਬ) ਅਤੇ ਸ. ਜਗਮੋਹਨ ਸਿੰਘ ਕੰਗ (ਮੁੱਖ ਸੇਵਾਦਾਰ ਹਲਕਾ ਖਰੜ) ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਬੂਟੇ ਲਗਾਏ ਜਾਣਗੇ ਤਾਂ ਜੋ ਸ਼ਹਿਰ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਨ ਮੁਕਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਮੋਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਕੰਵਰ ਬੀਰ ਸਿੰਘ ਸਿੱਧੂ , ਮੀਤ ਪ੍ਰਧਾਨ ਸਤੀਸ਼ ਕੁਮਾਰ,ਮੀਤ ਪ੍ਰਧਾਨ ਲਾਡੀ ਚਕਲ, ਗੁਨਦੀਪ ਵਰਮਾ ਵਾਇਸ ਪ੍ਰਧਾਨ ਖਰੜ,ਸਕੱਤਰ ਕਾਂਗਰਸ ਕਮਲ ਜੀਤ ਅਰੋੜਾ,ਦੀਪਕ ਵਰਮਾ ਆਦਿ ਯੂਥ ਕਾਂਗਰਸੀ ਹਾਜ਼ਰ ਸਨ।






















