ਯੂਕਰੇਨ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਫੋਨ ਕਰ ਦਿੱਤੀ ਵਧਾਈ
ਨਵੀਂ ਦਿੱਲੀ ,7 ਜੂਨ (ਵਿਸ਼ਵ ਵਾਰਤਾ)- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜਲੇਂਸਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੋਨ ਕਰਕੇ ਲੋਕ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵੱਜੋਂ ਮੋਦੀ ਦੇ ਤੀਸਰੇ ਕਾਰਜ਼ਕਾਲ ਨੂੰ ਲੈ ਕੇ ਆਪਣੀਆਂ ਸ਼ੁਭ ਕਾਮਨਾਵਾਂ ਦਾ ਇਜ਼ਹਾਰ ਕੀਤਾ ਹੈ। ਇਸਤੋਂ ਬਾਅਦ ਜਲੇਂਸਕੀ ਨੇ 15 ਅਤੇ 16 ਜੂਨ ਨੂੰ ਸਵਿਟਜ਼ਰਲੈਂਡ ਵਿਖੇ ਹੋਣ ਵਾਲੇ ਸ਼ਾਤੀ ਸਮੇਲਨ ‘ਚ ਹਿੱਸਾ ਲੈਣ ਲਈ ਮੋਦੀ ਨੂੰ ਸੱਦਾ ਦਿੱਤਾ ਹੈ। ਜਲੇਂਸਕੀ ਨੇ ਸੋਸ਼ਲ ਮੀਡਿਆ ‘ਤੇ ਇਕ ਪੋਸਟ ਜਾਰੀ ਕਰਦਿਆਂ ਲਿਖਿਆ ਹੈ ਕਿ ਉਹਨਾਂ ਪੀਐਮ ਨਾਲ ਸ਼ਾਤੀ ਸਮਿਟ ਬਾਰੇ ਵੀ ਚਰਚਾ ਕੀਤੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਇਸ ਵਿਚ ਹਿੱਸਾ ਲੈਣਗੇ। ਜਲੇਂਸਕੀ ਨੇ ਪੀਐਮ ਮੋਦੀ ਨੂੰ ਯੂਕਰੇਨ ਆਉਣ ਦਾ ਸੱਦਾ ਵੀ ਦਿੱਤਾ ਹੈ। ਇਸ ਮੁਲਾਕਾਤ ਬਾਰੇ ਪੀਐਮ ਮੋਦੀ ਨੇ ਵੀ ਆਪਣੇ ਸੋਸ਼ਲ ਮੀਡੀਆਂ ‘ਤੇ ਪੋਸਟ ਪਾ ਕੇ ਜਲੇਸਕੀ ਦਾ ਧੰਨਵਾਦ ਕੀਤਾ ਹੈ। ਮੋਦੀ ਦੇ ਲਿਖਿਆ ਕਿ NDA ਦੀ ਜਿੱਤ ਲਈ ਵਧਾਈ ਦੇਣ ‘ਤੇ ਉਹ ਰਾਸ਼ਟਰਪਤੀ ਜਲੇਂਸਕੀ ਦਾ ਧੰਨਵਾਦ ਕਰਦੇ ਹਨ। ਮੋਦੀ ਦੇ ਦੋਹਾਂ ਦੇਸ਼ਾਂ ਦੇ ਚੰਗੇ ਸੰਬੰਧਾਂ ਦੀ ਕਾਮਨਾ ਕੀਤੀ ਹੈ