ਯਸ਼ਸਵੀ ਜੈਸਵਾਲ ਬਣਿਆ ਸਭ ਤੋਂ ਘੱਟ ਮੈਚਾਂ ਵਿੱਚ 1000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼
ਚੰਡੀਗੜ੍ਹ,8ਮਾਰਚ(ਵਿਸ਼ਵ ਵਾਰਤਾ) ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦੇ 5ਵੇਂ ਅਤੇ ਆਖਰੀ ਮੈਚ ‘ਚ ਟੀਮ ਇੰਡੀਆ ਦੇ ਯਸ਼ਸਵੀ ਜੈਸਵਾਲ ਨੇ ਧਰਮਸ਼ਾਲਾ ‘ਚ ਆਪਣੇ ਟੈਸਟ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਨਾਲ ਉਹ ਸਭ ਤੋਂ ਘੱਟ ਮੈਚਾਂ ਵਿੱਚ 1000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ। ਯਸ਼ਸਵੀ ਜੈਸਵਾਲ ਨੇ 9 ਮੈਚਾਂ ‘ਚ 1000 ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਸਭ ਤੋਂ ਘੱਟ ਮੈਚ ਖੇਡ ਕੇ ਅਜਿਹਾ ਕਰਨ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਬਣ ਗਿਆ। ਆਸਟ੍ਰੇਲੀਆ ਦੇ ਡੌਨ ਬ੍ਰੈਡਮੈਨ ਇਸ ਸੂਚੀ ‘ਚ ਨੰਬਰ-1 ‘ਤੇ ਹਨ। ਉਨ੍ਹਾਂ ਨੇ ਸਿਰਫ 7 ਮੈਚਾਂ ‘ਚ 1000 ਦੌੜਾਂ ਬਣਾਈਆਂ ਸਨ। ਯਸ਼ਸਵੀ ਭਾਰਤ ਲਈ ਸਭ ਤੋਂ ਘੱਟ ਮੈਚ ਖੇਡਦੇ ਹੋਏ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ।