ਚੰਡੀਗੜ, 17 ਨਵੰਬਰ (ਵਿਸ਼ਵ ਵਾਰਤਾ) : ਪੁਲਿਸ ਵਿੱਚ ਦੂਰਰਸੀ ਸੁਧਾਰ ਅਤੇ ਪਹਿਲਕਦਮੀਆਂ ਕਰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਅੱਤਵਾਦ ਦੀ ਚੁਣੌਤੀ ਨਾਲ ਨਿਪਟਣ ਲਈ ਸਪੈਸ਼ਲ ਓਪਰੇਸ਼ਨ ਗਰੁੱਪ (ਐਸ.ਓ.ਜੀ.) ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਗੈਰ ਵਿੱਤੀ ਲਾਭ ਵੀ ਮੁਹੱਈਆ ਕਰਾਏ ਗਏ ਹਨ।
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਫਿਦਾਈਨ ਹਮਲਿਆਂ, ਅਗਵਾਹ ਕਰਨ ਦੀਆਂ ਸਥਿਤੀਆਂ, ਹਥਿਆਰਬੰਦ ਵਿਅਕਤੀਆਂ ਦੀ ਘੁਸਪੈਠ ਵਰਗੀਆਂ ਅੱਤਵਾਦੀ ਚੁਣੌਤੀਆਂ ਨਾਲ ਇਹ ਐਸ.ਓ.ਜੀ. ਨਿਪਟੇਗਾ ਤਾਂ ਜੋ ਕੀਮਤੀ ਜਾਨਾਂ ਅਤੇ ਜਾਇਦਾਦਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐਸ.ਓ.ਜੀ. ਸਥਾਪਿਤ ਕਰਨ ਦੇ ਫਾਇਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਕਿ ਹਥਿਆਰਬੰਦ ਹਮਲਿਆਂ ਦਾ ਪ੍ਰਭਾਵੀ, ਢੁਕਵਾਂ ਅਤੇ ਸੰਭਵੀ ਟਾਕਰਾ ਕਰਨ ਵਿੱਚ ਮਦਦ ਦੇਵੇਗਾ। ਇਹ ਸਿਵਲੀਅਨਾਂ ਦੇ ਜੀਵਨ ਅਤੇ ਦੇਸ਼ ਦੀ ਰਣਨੀਤਕ ਸੰਪਤੀ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਯਤਨਾਂ ਨੂੰ ਘੱਟ ਕਰੇਗਾ। ਇਹ ਗਰੁੱਪ ਜ਼ਿਲ•ਾ ਪੁਲਿਸ, ਸਿਵਲ ਅਥਾਰਟੀ, ਫੌਜ, ਐਨ.ਐਸ.ਜੀ., ਆਈ.ਬੀ., ਇੰਟੈਲੀਜੈਂਸ ਵਿੰਗ ਆਦਿ ਵਰਗੀਆਂ ਏਜੰਸੀਆਂ ਨਾਲ ਨੇੜੇ ਦੇ ਤਾਲਮੇਲ ਰਾਹੀਂ ਕਾਰਜ ਕਰੇਗਾ।
ਬੁਲਾਰੇ ਅਨੁਸਾਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਫਿਦਾਈਨ ਹਮਲਿਆਂ ਦੇ ਕਾਰਨ ਸੂਬਾ ਸਰਕਾਰ ਵੱਲੋਂ ਐਸ.ਓ.ਜੀ. ਸਥਾਪਤ ਕੀਤੇ ਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਫਿਦਾਈਨ ਹਮਲਿਆਂ, ਅਗਵਾਹ ਦੀਆਂ ਸਥਿਤੀਆਂ ਅਤੇ ਹਥਿਆਰਬੰਦ ਘੁਸਪੈਠ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਵਾਸਤੇ ਇਨਾਂ ਨਾਲ ਨਿਪਟਣ, ਟਾਕਰਾ ਕਰਨ ਅਤੇ ਇਨਾਂ ਦੀਆਂ ਚੁਣੌਤੀਆਂ ਨੂੰ ਖਤਮ ਕਰਨ ਦੇ ਵਾਸਤੇ ਮੌਜੂਦਾ ਪੁਲਿਸ ਵਿੱਚ ਅਤਿ ਸਿੱਖਿਅਤ ਯੂਨਿਟਾਂ ਅਤੇ ਢੁਕਵੀਂ ਸਿਖਲਾਈ ਦੀ ਕਮੀ ਸੀ। ਐਸ.ਓ.ਜੀ. ਨੂੰ ਵਿਸ਼ਵ ਪੱਧਰੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਨਾਂ ਕੋਲ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਉੱਚ ਦਰਜੇ ਦੀ ਵਚਨਬੱਧਤਾ ਹੋਵੇਗੀ। ਇਹ ਇਸ ਤਰਾਂ ਦੇ ਹਮਲਿਆਂ ਦੇ ਵਿਰੁੱਧ ਸੂਬੇ ਦੀ ਪ੍ਰਮੁੱਖ ਅਤੇ ਵਿਸ਼ੇਸ਼ੀਕ੍ਰਿਤ ਟੀਮ ਵਜੋਂ ਕਾਰਜ ਕਰੇਗਾ।
ਖੂਫੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਫਿਦਾਈਨ ਗਰੁੱਪਾਂ ਵੱਲੋਂ ਸੂਬੇ ਵਿੱਚ ਸੁਰੱਖਿਆ ਵਾਲੀਆਂ ਅਤੇ ਹੋਰ ਅਹਿਮ ਥਾਵਾਂ ‘ਤੇ ਹਮਲੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਲਈ ਐਸ.ਓ.ਜੀ. ਪੰਜਾਬ ਅਤੇ ਇੱਥੇ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਭਾਵੀ ਔਜਾਰ ਵਜੋਂ ਕੰਮ ਕਰੇਗਾ।
ਨਾਨ ਗਜ਼ਟਿਡ ਅਧਿਕਾਰੀਆਂ ਅਤੇ ਅਫਸਰਾਂ ਨੂੰ ਐਸ.ਓ.ਜੀ. ਵਿੱਚ ਘੱਟੋ-ਘੱਟ ਪੰਜ ਸਾਲ ਕਾਰਜ ਕਰਨਾ ਹੋਵੇਗਾ। ਪੰਜ ਸਾਲ ਦਾ ਸਫਲਤਾਪੂਰਨ ਕਾਰਜ ਮੁਕੰਮਲ ਕਰਨ ਤੋਂ ਬਾਅਦ ਪੰਜਾਬ ਆਰਮਡ ਪੁਲਿਸ/ਇੰਡੀਅਨ ਰਿਜ਼ਰਵ ਬਟਾਲੀਅਨ, ਕੋਮਾਂਡੋ ਦੇ ਐਨ.ਜੀ.ਓਜ਼. ਅਤੇ ਓ.ਆਰਜ਼ ਨੂੰ ਜ਼ਿਲ•ਾ ਕਾਡਰ ਵਿੱਚ ਤਾਇਨਾਤ ਕੀਤਾ ਜਾਵੇਗਾ।
ਚੰਡੀਗੜ੍ਹ ਪੁਲੀਸ ਦੇ ਕਈ ਅਧਿਕਾਰੀ ਤੇ ਮੁਲਾਜ਼ਮ ਅੱਜ ਹੋਣਗੇ ਸੇਵਾਮੁਕਤ
ਚੰਡੀਗੜ੍ਹ, 31 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਪੁਲਿਸ ਵਿਭਾਗ ਦੇ ਕਈ ਅਧਿਕਾਰੀ (Chandigarh Police officers) ਅਤੇ ਕਰਮਚਾਰੀ ਅੱਜ ਸੇਵਾਮੁਕਤ ਹੋ ਰਹੇ...