ਮੰਤਰੀ ਮੰਡਲ ਦੇ ਵਿਸਥਾਰ ਲਈ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦਿੱਲੀ ਰਵਾਨਾ
ਕਾਂਗਰਸ ਹਾਈਕਮਾਨ ਨਾਲ ਕਰਨਗੇ ਮੁਲਾਕਾਤ
ਅੱਜ ਹੀ ਬਾਕੀ ਮੰਤਰੀਆਂ ਬਾਰੇ ਫੈਸਲਾ ਹੋ ਜਾਣ ਦੀ ਸੰਭਾਵਨਾ
ਇਕ-ਦੋ ਦਿਨਾਂ ਵਿੱਚ ਬਾਕੀ ਮੰਤਰੀ ਵੀ ਲੈ ਲੈਣਗੇ ਹਲਫ਼

ਚੰਡੀਗੜ੍ਹ, 21ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਨਾਲ ਦੋਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਚਾਰਟਰ ਫਲਾਇਟ ਲੈ ਕੇ ਦਿੱਲੀ ਹਾਈ ਕਮਾਨ ਨਾਲ ਮੁਲਾਕਾਤ ਕਰਨ ਲਈ ਦਿੱਲੀ ਲਈ ਰਵਾਨਾ ਹੋ ਗਏ ਹਨ। ਜਿਥੇ ਮੁੱਖ ਮੰਤਰੀ ਤੇ ਬਾਕੀ ਸਾਰੇ ਪਾਰਟੀ ਹਾਈ ਕਮਾਨ ਨੂੰ ਮਿਲ ਕੇ ਮੰਤਰੀ ਮੰਡਲ ਵਿੱਚ ਕੀਤੇ ਜਾਣ ਵਾਲੇ ਵਾਧੇ ਬਾਰੇ ਵਿਚਾਰ ਚਰਚਾ ਕਰਨਗੇ। ਜਿਸ ਵਿੱਚ ਸੰਭਾਂਵੀ ਮੰਤਰੀਆਂ ਦੇ ਨਾਵਾਂ ਦੀ ਚੋਣ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਜਾਰਜ ਹਰੀਸ਼ ਰਾਵਤ ਵੀ ਮੌਜੂਦ ਹੋਣਗੇ। ਮੀਟਿੰਗ ਵਿੱਚ ਨਾਵਾਂ ਦੀ ਸੂਚੀ ਨੂੰ ਮੁਕੰਮਲ ਹੋਣ ਤੇ ਉਸ ਉਪਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮੋਹਰ ਲਗਾਈ ਜਾਵੇਗੀ। ਇਸ ਸਮੇਂ ਸੋਨੀਆ ਗਾਂਧੀ ਸ਼ਿਮਲਾ ਵਿਖੇ ਹਨ, ਉਹਨਾਂ ਨਾਲ ਵਰਚੁਅਲ ਮੀਟਿੰਗ ਕਰਕੇ ਨਵੇਂ ਮੰਤਰੀਆਂ ਨੇ ਨਾਵਾਂ ਤੇ ਸਹਿਮਤੀ ਲਈ ਜਾਵੇਗੀ। ਉਸ ਤੋਂ ਬਾਅਦ ਸਾਰੀ ਟੀਮ ਵਾਪਸ ਚੰਡੀਗੜ੍ਹ ਆ ਜਾਵੇਗੀ।






















