ਪੰਜਾਬ ਮਾਈਨਿੰਗ ਵਿਭਾਗ ਨੂੰ ਸਿੰਜਾਈ ਮਹਿਕਮੇ ਨਾਲ ਜੋੜਨ ਦਾ ਮਤਾ ਵੀ ਮੰਤਰੀ ਮੰਡਲ ਵਿਚ ਰੱਖਿਆ ਜਾਵੇਗਾ
ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਵਿਚ ਟਰੱਕਾਂ ਦੇ ਕਿਰਾਏ ਵਧੇਰੇ ਹੋਣ ਕਾਰਨ ਕੇਂਦਰ ਸਰਕਾਰ ਪੰਜਾਬ ਵੱਲ ਅਕਸਰ ਹੀ ਬਕਾਇਆ ਕੱਢਦੀ ਰਹੀ ਹੈ। ਇਸ ਦਾ ਹੱਲ ਪੰਜਾਬ ਸਰਕਾਰ ਕਲ ਹੋਣ ਪੰਜਾਬ ਮੰਤਰੀ ਮੰਡਲ ਵਿੱਚ ਕਰ ਸਕਦੀ ਹੈ। ਜਾਣਕਾਰੀ ਮੁਤਾਬਿਕ ਇਸ ਨਵੀਂ ਨੀਤੀ ਨਾਲ ਇਸ ਮਸਲੇ ਦਾ ਹੱਲ ਹੋ ਜਾਵੇਗਾ। ਪੰਜਾਬ ਮੰਤਰੀ ਮੰਡਲ ਦੀ ਵੀਰਵਾਰ ਨੂੰ ਬਾਅਦ ਦੁਪਿਹਰ ਸਾਢੇ 3 ਵਜੇ ਹੋਣ ਵਾਲੀ ਮੀਟਿੰਗ ਵਿਚ ਸਰਕਾਰ ਨੇ ਟਰੱਕ ਯੂਨੀਅਨਾਂ ਖ਼ਤਮ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਤਹਿਤ ਹੀ ਇਹ ਨਵੀਂ ਨੀਤੀ ਤਿਆਰ ਕੀਤੀ ਗਈ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਈਨਿੰਗ ਵਿਭਾਗ ਨੂੰ ਸਿੰਜਾਈ ਮਹਿਕਮੇ ਨਾਲ ਜੋੜਨ ਦਾ ਮਤਾ ਵੀ ਮੰਤਰੀ ਮੰਡਲ ਵਿਚ ਰੱਖਿਆ ਜਾਵੇਗਾ। ਇਸਤੋਂ ਇਲਾਵਾ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਢੋਆ ਢੁਆਈ ਅਤੇ ਲੇਬਰ ਦੇ ਨਵੇਂ ਪ੍ਰਬੰਧਾਂ ਵਾਲੀ ਨੀਤੀ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।