ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਦੀਆਂ ਖਬਰਾਂ ਦਾ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੀਤਾ ਖੰਡਨ
ਦੇਖੋੋ ,ਕੈਪਟਨ ਤੇ ਹਰੀਸ਼ ਰਾਵਤ ਵਿਚਾਲੇ ਕਿਹੜੇ ਮੁੱਦਿਆਂ ਤੇ ਹੋਈ ਚਰਚਾ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ/ਬਰਿੰਦਰ ਪਨੂੰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੱਲ੍ਹ ਪੰਜਾਬ ਕਾਂਗਰਸ ਨਾਲ ਜੁੜੇ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਤਿੰਨ ਲੰਮੀ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਮੰਤਰੀ ਮੰਡਲ ਵਿੱਚ ਫੇਰਬਦਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਕਈ ਅਖਬਾਰਾਂ ਨੇ ਇਹ ਖਬਰਾਂ ਛਾਪੀਆਂ ਸਨ ਕਿ ਕੁੱਝ ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਕੀਤੀ ਜਾ ਸਕਦੀ ਹੈ ਅਤੇ ਇਸ ਬਾਰੇ ਦੋਨਾਂ ਆਗੂਆਂ ਵਿਚਾਲੇ ਚਰਚਾ ਕੀਤੇ ਜਾਣ ਦੀਆਂ ਕਿਆਸਰਾਈਆਂ ਵੀ ਲੱਗ ਰਹੀਆਂ ਸਨ। ਇਸ ਦੇ ਵਿਚਾਲੇ ਹੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਹਰੀਸ਼ ਰਾਵਤ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਦੋਨਾਂ ਆਗੂਆਂ ਦੀ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੁਆਰਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਦਿੱਤੇ ਗਏ 5 ਨੁਕਤਿਆਂ ਤੇ ਹੀ ਚਰਚਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਕੋਈ ਵੀ ਚਰਚਾ ਇਸ ਦੌਰਾਨ ਨਹੀਂ ਕੀਤੀ ਗਈ।ਦੱਸ ਦਈਏ ਕਿ ਇਹਨਾਂ 5 ਨੁਕਤਿਆਂ ਵਿੱਚ ਨਸ਼ਿਆਂ ਅਤੇ ਬਿਜਲੀ ਸਮਝੋਤਿਆਂ ਦੇ ਨਾਲ ਜੁੜੇ ਮੁੱਦੇ ਅਹਿਮ ਹਨ,ਜਿਨ੍ਹਾਂ ਦੇ ਆਲੇ ਦੁਆਲੇ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ।
ਉਹਨਾਂ ਨੇ ਮੀਡੀਆਂ ਨੂੰ ਅਜਿਹੀਆਂ ਕਿਆਸਰਾਈਆਂ ਤੋਂ ਦੂਰ ਰਹਿਣ ਦੀ ਅਤੇ ਤੱਥਾਂ ਦੇ ਆਧਾਰ ਤੇ ਸੱਚ ਖਬਰਾਂ ਛਾਪਣ ਦੀ ਵੀ ਗੱਲ ਕਹੀ ਹੈ।