ਚੰਡੀਗੜ੍ਹ 23 ਮਾਰਚ( ਵਿਸ਼ਵ ਵਾਰਤਾ)-ਨਗਰ ਨਿਗਮ ਮੇਅਰ ਕੁਲਵੰਤ ਸਿੰਘ* ਵਲੋਂ ਵਿੱਤ ਅਤੇ ਠੇਕਾ ਕਮੇਟੀ ਦੀ ਤਤਕਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਮੀਕਲ, ਦਵਾਈਆਂ, ਮਾਸਕ, ਸੈਨੀਟਾਈਜਰ ਖਰੀਦਣ ਲਈ 15 ਲੱਖ ਰੁਪਏ ਪਾਸ ਕੀਤੇ ਗਏ ਅਤੇ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕਿ ਇਸ ਚੱਲ ਰਹੀ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਹਾਲੀ ਸ਼ਹਿਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ ਕੀਤਾ ਜਾਵੇ| ਇਸ ਤੋਂ ਇਲਾਵਾ ਮੋਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਅਤੇ ਕਲੌਨੀਆਂ ਵਿੱਚ ਵੀ ਇਸਦਾ ਦਾ ਸਪਰੇਅ ਕੀਤਾ ਜਾਵੇ| ਸੈਨੀਟਾਈਜਰ ਦਾ ਸਪਰੇਅ ਕਰਨ ਲਈ ਮੈਨੂਅਲ ਦੇ ਨਾਲ-ਨਾਲ ਮਕੈਨੀਕਲ ਮਸ਼ੀਨਾ ਜਿਵੇਂ ਕਿ ਸਫਾਈ ਮਸ਼ੀਨ ਅਤੇ ਫਾਇਰ ਟੈਂਡਰਾਂ ਦੀ ਵੀ ਮਦਦ ਲਈ ਜਾਵੇ ਤਾਂ ਜੋ ਬਿਨ੍ਹਾਂ ਕਿਸੇ ਦੇਰੀ ਦੇ ਸ਼ਹਿਰ ਨੂੰ ਸੈਨੀਟਾਈਜ ਕੀਤਾ ਜਾਵੇ|
SGPC NEWS:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਵੇਗਾ ਜਨਰਲ ਇਜਲਾਸ- ਐਡਵੋਕੇਟ ਧਾਮੀ
ਜੈਤੋ ,7 ਅਕਤੂਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ...