“ਮੋਹਾਲੀ ਨੂੰ ਚਮਕਾਉਣਾ ਹੈ ਦੇਸ਼ ਦਾ ਨੰਬਰ 1 ਬਣਾਉਣਾ ਹੈ”
ਅਕਾਲੀ ਦਲ ਬਾਦਲ ਵੱਲੋਂ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ
ਪੜ੍ਹ ਲਓ ਕਿਹੜੇ-ਕਿਹੜੇ ਵਾਅਦੇ ਕੀਤੇ ਹਨ ਅਕਾਲੀ ਦਲ ਨੇ
ਮੋਹਾਲੀ ,9 ਫਰਵਰੀ(ਸਤੀਸ਼ ਕੁਮਾਰ, ਦੀਪਕ ਸਿੰਗਲਾ)- ਅਕਾਲੀ ਦਲ ਬਾਦਲ ਨੇ ਅੱਜ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਹੇਠ ਲਿਖੇ ਵਾਅਦੇ ਕਰਦਿਆਂ ਨਾਅਰਾ ਦਿੱਤਾ ਹੈ ਕਿ “ਮੋਹਾਲੀ ਨੂੰ ਚਮਕਾਉਣਾ ਹੈ ਦੇਸ਼ ਦਾ ਨੰਬਰ 1 ਬਣਾਉਣਾ ਹੈ”।
“ਮੋਹਾਲੀ ਨੂੰ ਚਮਕਾਉਣਾ ਹੈ ਦੇਸ਼ ਦਾ ਨੰਬਰ 1 ਬਣਾਉਣਾ ਹੈ”
1. ਔਰਤਾਂ ਅਤੇ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਲਈ ਸਾਰੇ ਮਿਉਂਸਪਲਟੀ ਏਰੀਏ ਵਿੱਚ ਸੀਸੀਟੀਵੀ ਕੈਮਰੇ ਲਗਾਂਵਾਂਗੇ।
2. (ਲ਼ਅਛ) ਲੋਕਲ ਏਰੀਆ ਕਮੇਟੀਆਂ ਜਿੰਨਾਂ ਵਿੱਚ ਵਕੀਲ, ਡਾਕਟਰ, ਸਾਬਕਾ ਫੋਜ/ਸਿਵਲ ਅਫਸਰ ਤੇ ਸਾਧਰਨ ਲੋਕ ਸ਼ਾਮਲ ਕਰਕੇ ਜਿੰਨਾ ਵਿੱਚ ਔਰਤਾਂ ਵੀ ਸ਼ਾਮਲ ਹੋਣਗੀਆਂ ਸਾਰੇ ਡਿਵੈਲਪਮੈਂਟ ਦੇ ਕੰਮ ਉਹਨਾਂ ਦੀ ਦੇਖ-ਰੇਖ ਹੇਠ ਹੋਣਗੇ।
3. ਸ਼ਹਿਰ ਨੂੰ ਖੰਬਾ ਰਹਿਤ ਕਰਨ ਲਈ ਬਿਜਲੀ ਦੀਆਂ ਤਾਰਾਂ ਅੰਡਰਗ੍ਰਾਉਂਡ ਕਰਾਂਗੇ ਸ਼ੁਰੂਆਤ ਮਰਲਾ ਘਰਾਂ ਤੋਂ ਕਰਾਂਗੇ।
4. ਪਾਰਕਾਂ ਦੇ ਥੱਲੇ ਅੰਡਰਗਰਾਉਂਡ ਪਾਰਕਿੰਗ ਬਣਾਵਾਂਗੇ ਜੋ ਮਰਲਾ ਘਰਾਂ ਤੋਂ ਸ਼ੁਰੂ ਕਰਾਂਗੇ।
5. ਅਵਾਰਾਂ ਕੁੱਤਿਆਂ ਲਈ ਡੋਗ ਪੋਂਡ ਦਾ ਪ੍ਰਬੰਧ ਕੀਤਾ ਜਾਵੇਗਾ।
6. ਸਾਈਕਲ ਟਰੈਕ ਜਿੱਥੇ-ਜਿੱਥੇ ਜਗ੍ਹਾ ਹੋਈ ਬਣਾਵਾਂਗੇ ਅਤੇ ਕਾਰਪੋਰੇਸ਼ਨ ਤਰਫੋਂ ਲੋਕਲ ਵਰਤੋਂ ਲਈ ਸਾਈਕਲ ਸੇਅਰਿੰਗ ਸਥਾਪਿਤ ਕਰਾਂਗੇ।
7. ਲਾਈਟ ਅਤੇ ਸਾਉਂਡ ਪਾਰਕ ਸਥਾਪਿਤ ਕਰਾਂਗੇ।
8. ਪਹਿਲਾਂ ਬਣੇ ਸੈਕਟਰਾਂ ਵਿੱਚ ਸਰਕਾਰੀ ਜਗ੍ਹਾ ਜਿੱਥੇ ਹੈ ਉਥੇ ਅਤੇ ਨਵੇਂ ਸੈਕਟਰਾਂ ਵਿੱਚ ਸਰਕਾਰੀ ਸਕੂਲ ਖੋਲਣ ਲਈ ਪ੍ਰਬੰਧ ਕਰਾਂਗੇ। ਸਕੂਲਾਂ ਨੂੰ ਬਿਹਤਰ ਬਣਾਉਣ ਲਈ ਲੋਕਲ ਕਮੇਟੀਆਂ ਬਣਾਵਾਂਗੇ ਤਾਂ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਾਂਗ ਰਿਜਲਟ ਦਿੱਤੇ ਜਾ ਸਕਣ।
9. ਲੋਕਲ ਮਿੰਨੀ ਬੱਸ ਸੇਵਾ ਸ਼ੁਰੂ ਕਰਾਂਗੇ।
10. ਗੈਸ ਪਾਈਪ ਲਾਈਨ ਦਾ ਰਹਿੰਦਾ ਕੰਮ ਮੁਕੰਮਲ ਕਰਾਂਵਾਂਗੇ।
11. ਪਾਰਕਾਂ ਵਿੱਚ ਜੋ ਲਾਇਬ੍ਰੇਰੀਆਂ ਹਨ, ਉਹਨਾਂ ਵਿੱਚ ਕਿਤਾਬਾਂ ਅਤੇ ਕੰਪਿਊਟਰ ਸਮੇਤ ਇੰਟਰਨੈੱਟ ਕੁਨੇਕਸ਼ਨ ਦੇਵਾਂਗੇ।
12. ਪਾਰਕਾਂ ਦੀ ਸ਼ਾਂਭ ਸ਼ੰਭਾਲ ਲਈ ਰਾਸ਼ੀ ਨੂੰ ਪਹਿਲੇ ਸਾਲ 1.5 ਗੁਣਾ ਕੀਤੀ ਜਾਵੇਗੀ ਅਤੇ 2 ਸਾਲ ਬਾਅਦ ਦੁਗਣਾ ਕੀਤਾ ਜਾਵੇਗਾ।
13. ਬਿਜਲੀ, ਪਾਣੀ ਅਤੇ ਮੋਬਾਇਲ ਬਿਲਾਂ ਅਤੇ ਹੋਰ ਸੁਵਿਧਾਵਾ ਲਈ ਹਰ ਵਾਰਡ ਵਿੱਚ ਸੁਵਿੱਧਾ ਅਤੇ ਮੋਬਾਇਲ ਬਿੱਲ ਕੁਲੈਕਸ਼ਨ ਵੈਨ ਉਪਲਬੱਧ ਕਰਾਂਵਾਗੇ ।
14. ਕਮਿਊਨਟੀ ਸੈਂਟਰਾਂ ਵਿੱਚ ਕਮਰਿਆ ਸਮੇਤ ਹੋਰ ਬਿਹਤਰ ਸਹੁੰਲਤਾਂ ਕਰਕੇ ਦਿੱਤੀਆਂ ਜਾਣਗੀਆਂ।
15. ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਜੋ ਮਿਉਂਸਪਲ ਕਾਰਪੋਰੇਸ਼ਨ ਏਰੀਏ ਦਾ ਵਸਨੀਕ ਹੋਇਆ ਤਾਂ ਉਸ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਕਾਰਪੋਰੇਸ਼ਨ ਕਰਵਾਏਗੀ।
16. ਪਾਰਕਾਂ ਦੀ ਸੰਭਾਲ ਤੇ ਸੁੰਦਰਤਾਂ ਲਈ ਸਾਲ ਵਿੱਚ 5 ਪਾਰਕਾਂ ਦੀਆਂ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਸਪੈਸ਼ਲ ਗ੍ਰਾਂਟ ਵੀ ਦਿੱਤੀ ਜਾਵੇਗੀ।
17. ਕੰਮਿਊਨਟੀ ਸੈਂਟਰ ਅਤੇ ਢੱੁਕਵੀਆਂ ਥਾਵਾਂ ਤੇ ਸਿਲਾਈ ਕੜ੍ਹਾਈ ਸੈਂਟਰ, ਬਿਊਟੀ ਪਾਰਲਰ ਅਤੇ ਕੁਕਿੰਗ ਕੋਰਸ ਲਈ ਸੈਂਟਰ ਖੋਲਾਂਗੇ।
18. ਸੀਨੀਅਰ ਸਿਟੀਜ਼ਨ ਅਤੇ ਹੋਰ ਲੋਕਾਂ ਲਈ ਮੋਬਾਇਲ ਸਿਹਤ ਚੈੱਕਅਪ ਵੈਨਾਂ ਸ਼ੁਰੂ ਕਰਾਂਗੇ।
19. ਘਰਾਂ ਅਤੇ ਦੁਕਾਨਾਂ ਲਈ ਨੌਕਰ, ਡਰਾਈਵਰ, ਸਕਿਊਰਟੀ ਗਾਰਡ ਲਈ ਆਨਲਾਈਨ ਪੋਰਟਲ ਬਣਾਇਆ ਜਾਵੇਗਾ। ਪੁਲਿਸ ਵੇਰੀਫਿਕੇਸ਼ਨ ਤੋਂ ਬਾਅਦ ਉਪਲਬੱਧ ਕਰਵਾਏ ਜਾਣਗੇ। ਇਸ ਨਾਲ ਨੌਕਰੀ ਤੇ ਰੱਖਣ ਵਾਲੇ ਤੇ ਨੌਕਰੀ ਤੇ ਲੱਗਣ ਵਾਲੇ ਦੋਨਾਂ ਲਈ ਸੁਵਿਧਾ ਹੋਵੇਗੀ।
20. ਸਾਫ ਸੁਥਰਾ ਪਾਣੀ ਸਾਰੇ ਫਲੈਟਾਂ ਦੀਆਂ ਉੱਚੀਆਂ ਮੰਜਲਾਂ ਤੱਕ ਪਹੁੰਚਾਉਣ ਲਈ ਹੋਰ ਬੂਸਟਰ ਲਾਵਾਂਗੇ।
21. ਸ਼ਹਿਰ ਵਿੱਚ ਕਿਤੇ ਵੀ ਗੰਦਗੀ, ਸੜਕ ਟੁੱਟੀ, ਅਵਾਰਾਂ ਕੁੱਤੇ, ਅਵਾਰਾ ਪਸ਼ੂ ਆਦਿ ਕੋਈ ਵੀ ਸ਼ਿਕਾਇਤ ਕਰਨ ਸਬੰਧੀ ਐਪ ਬਣਾਵਾਂਗੇ। ਜਿਸ ਵਿੱਚ ਫੋਟੋ ਸਮੇਤ ਡਾਇਰੈਕਟ ਮੋਬਾਇਲ ਤੋਂ ਸ਼ਿਕਾਇਤ ਹੋ ਸਕੇਗੀ ਤੇ ਸ਼ਿਕਾਇਤ ਨਿਪਟਾਰੇ ਤੱਕ ਐਪ ਚੋ ਨਹੀਂ ਹਟੇਗੀ।
22. ਮਿਉਂਸਪਲ ਕਾਰਪੋਰੇਸ਼ਨ ਦੇ ਅਧੀਨ ਆਉਂਦੀਆਂ ਸਾਰੀਆਂ ਸਹੂਲਤਾਂ ਆਨਲਾਈਨ ਮੰਨਜੂਰ ਅਤੇ ਜਾਰੀ ਸਮਾਂ ਬੱਧ ਕੀਤੀਆਂ ਜਾਣਗੀਆਂ।
23. ਅਗਜਨੀ ਦੇ ਮਸਲਿਆਂ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
24. ਖਾਲੀ ਪਏ ਪਲਾਂਟਾ ਦੇ ਮਾਲਕਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ।
25. ਸਪੋਰਟਸ ਕੰਪਲੈਕਸਾਂ ਦੀਆਂ ਫੀਸਾਂ ਖਿਡਾਰੀਆਂ ਲਈ ਘਟਾਈਆਂ ਜਾਣਗੀਆਂ।