• Latest
  • Trending
ਮੋਹਾਲੀ ਦੇ ਐਸ ਐਸ ਪੀ ਦਾ ਬਿਆਨ

ਮੋਹਾਲੀ ਦੇ ਐਸ ਐਸ ਪੀ ਦਾ ਬਿਆਨ

4 years ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

4 minutes ago
ਪੇਪਰ ਲੀਕ ਰੋਕੂ ਕਾਨੂੰਨ ਵਿੱਚ ਬਦਲਾਅ ਲਈ ਰਾਸ਼ਟਰਪਤੀ ਦੀ ਮਨਜ਼ੂਰੀ

ਪੇਪਰ ਲੀਕ ਰੋਕੂ ਕਾਨੂੰਨ ਵਿੱਚ ਬਦਲਾਅ ਲਈ ਰਾਸ਼ਟਰਪਤੀ ਦੀ ਮਨਜ਼ੂਰੀ

12 minutes ago
ਜੰਡਿਆਲਾ ਗੁਰੂ ਵਿਖੇ ਲੱਗੀਆਂ ‘ਤ੍ਰਿੰਜਣਾਂ ਦੀਆਂ ਰੌਣਕਾਂ’

ਜੰਡਿਆਲਾ ਗੁਰੂ ਵਿਖੇ ਲੱਗੀਆਂ ‘ਤ੍ਰਿੰਜਣਾਂ ਦੀਆਂ ਰੌਣਕਾਂ’

52 minutes ago
ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

1 hour ago
Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER

Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER

2 hours ago
CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

2 hours ago
ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

3 hours ago
ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

3 hours ago
ਸੰਸਦ ਬਾਹਰ ਭਗਵੇ ਭੇਸ ‘ਚ ਪ੍ਰਦਰਸ਼ਨ ‘ਤੇ ਵੱਡੀ ਕਾਰਵਾਈ : ਰਾਹੁਲ ਗਾਂਧੀ – ਪੱਪੂ ਯਾਦਵ ਖ਼ਿਲਾਫ਼ ਕੇਸ ਦਰਜ

ਸੰਸਦ ਬਾਹਰ ਭਗਵੇ ਭੇਸ ‘ਚ ਪ੍ਰਦਰਸ਼ਨ ‘ਤੇ ਵੱਡੀ ਕਾਰਵਾਈ : ਰਾਹੁਲ ਗਾਂਧੀ – ਪੱਪੂ ਯਾਦਵ ਖ਼ਿਲਾਫ਼ ਕੇਸ ਦਰਜ

3 hours ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ -ਐਡਵੋਕੇਟ ਧਾਮੀ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ -ਐਡਵੋਕੇਟ ਧਾਮੀ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
CWG Medals: ਭਾਰਤ ਦੀ ਝੋਲੀ ਪਏ 23 ਤਗਮੇ, ਕਿਹੜੇ ਅਥਲੀਟ ਨੇ ਦਿਵਾਇਆ ਕਿਹੜਾ ਮੈਡਲ? ਪੜ੍ਹੋ  ਪੂਰੀ DETAIL

CWG Medals: ਭਾਰਤ ਦੀ ਝੋਲੀ ਪਏ 23 ਤਗਮੇ, ਕਿਹੜੇ ਅਥਲੀਟ ਨੇ ਦਿਵਾਇਆ ਕਿਹੜਾ ਮੈਡਲ? ਪੜ੍ਹੋ ਪੂਰੀ DETAIL

4 hours ago
Hindi News
English News
Saturday, August 1, 2026
No Result
View All Result
31 °c
Chandigarh
31 ° Sun
30 ° Mon
27 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੋਹਾਲੀ ਦੇ ਐਸ ਐਸ ਪੀ ਦਾ ਬਿਆਨ

September 18, 2022
in ਖਬਰਾਂ
ਮੋਹਾਲੀ ਦੇ ਐਸ ਐਸ ਪੀ ਦਾ ਬਿਆਨ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ:

ਮੋਹਾਲੀ ਦੇ ਐਸ ਐਸ ਪੀ ਦਾ ਵੱਡਾ ਬਿਆਨ

ਅਫਵਾਹਾਂ ਤੇ ਵਿਸ਼ਵਾਸ਼ ਨਾ ਕਰਨ ਦੀ ਦਿੱਤੀ ਸਲਾਹ

ਚੰਡੀਗੜ੍ਹ, 18 ਸਤੰਬਰ(ਵਿਸ਼ਵ ਵਾਰਤਾ)-ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੀਆਂ 60 ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਤੇ ਮੋਹਾਲੀ ਦੇ ਐੱਸਐੱਸਪੀ ਵਿਵੇਕ ਸੋਨੀ ਨੇ ਕਿਹਾ ਕਿ ਫੋਰੈਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਜੇ ਤੱਕ ਖੁਦਕੁਸ਼ੀ ਦੀ ਕੋਈ ਕੋਸ਼ਿਸ਼ ਦੀ ਖਬਰ ਨਹੀਂ ਹੈ। ਵਿਦਿਆਰਥੀਆਂ ਦਾ ਮੈਡੀਕਲ ਰਿਕਾਰਡ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦੇਣ।

ਕੀ ਹੈ ਪੂਰਾ ਮਾਮਲਾ:

ਮੀਡੀਆ ਰਿਪੋਰਟਾਂ ਅਨੁਸਾਰ ਜਿਹਨਾਂ ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਹੋਈ ਹੈ। ਉਹਨਾਂ ਵਿੱਚੋਂ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਵੀਡੀਓ ਇੱਕ ਸਾਥੀ ਵਿਦਿਆਰਥਣ ਨੇ ਬਣਾਈਆਂ ਸੀ ਅਤੇ ਉਸ ਨੇ ਸ਼ਿਮਲਾ ਵਿੱਚ ਇੱਕ ਦੋਸਤ ਨੂੰ ਭੇਜੀਆਂ ਸਨ। ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ‘ਚ ਭਾਰੀ ਹੰਗਾਮਾ ਹੋਇਆ, ਜੋ ਹੁਣ ਤੱਕ ਜਾਰੀ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਜਿਨ੍ਹਾਂ ਵਿਦਿਆਰਥਣਾਂ ਦੇ ਵੀਡੀਓ ਵਾਇਰਲ ਹੋਏ ਸਨ , ਉਹ ਸਾਰੀਆਂ ਐਮ.ਬੀ.ਏ.ਕਰ ਰਹੀਆਂ ਹਨ। ਦੋਸ਼ੀ ਵਿਦਿਆਰਥੀ ਕਾਫੀ ਸਮੇਂ ਤੋਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜ ਰਹੀ ਸੀ। ਉਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦੇਖਿਆ ਅਤੇ ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਜਦੋਂ ਹੋਸਟਲ ਵਾਰਡਨ ਨੇ ਦੋਸ਼ੀ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਵੀਡੀਓ ਮੈਂ ਕਿਸੇ ਲੜਕੇ ਨੂੰ ਭੇਜੀਆਂ ਹਨ। ਲੜਕੀ ਨੇ ਕਿਹਾ ਕਿ ਉਹ ਲੜਕੇ ਨੂੰ ਨਹੀਂ ਜਾਣਦੀ। ਵਾਰਡਨ ਦੇ ਕਈ ਵਾਰ ਪੁੱਛਣ ‘ਤੇ ਵੀ ਲੜਕੀ ਨੇ ਇਹ ਨਹੀਂ ਦੱਸਿਆ ਕਿ ਉਸ ਦਾ ਲੜਕੇ ਨਾਲ ਕੀ ਸਬੰਧ ਹੈ ਅਤੇ ਉਹ ਕੌਣ ਹੈ। ਉਸ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਤੋਂ ਇਹ ਵੀਡੀਓ ਬਣਾ ਰਹੀ ਹੈ, ਵਿਦਿਆਰਥੀ ਨੇ ਉਸ ਦਾ ਜਵਾਬ ਵੀ ਨਹੀਂ ਦਿੱਤਾ। ਉਹ ਵਾਰ-ਵਾਰ ਕਹਿੰਦੀ ਰਹੀ ਕਿ ਗਲਤੀ ਹੋ ਗਈ ਹੈ ਅਤੇ ਮੈਂ ਦੁਬਾਰਾ ਨਹੀਂ ਕਰਾਂਗੀ।

ਯੂਨੀਵਰਸਿਟੀ ਦੇ ਵਿਦਿਆਰਥੀ ਦਾ ਇੱਕ ਵਾਇਸ ਮੈਸੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਮੈਸੇਜ ਵਿੱਚ ਇੱਕ ਕੁੜੀ ਕਹਿ ਰਹੀ ਹੈ- ਇੱਕ ਕੁੜੀ ਨੇ ਇੱਕ ਵੀਡੀਓ ਵਾਇਰਲ ਕੀਤਾ ਹੈ। ਪਹਿਲਾਂ ਤਾਂ ਉਹ ਕਹਿ ਰਹੇ ਸਨ ਕਿ ਅਜਿਹਾ 4 ਲੜਕੀਆਂ ਨਾਲ ਹੋਇਆ ਹੈ। ਹੁਣ ਪਤਾ ਲੱਗਾ ਹੈ ਕਿ 60 ਤੋਂ ਵੱਧ ਕੁੜੀਆਂ ਦੇ ਵੀਡੀਓ ਵਾਇਰਲ ਹੋਏ ਹਨ। ਡੀ ਬਲਾਕ, ਸੀ ਬਲਾਕ, ਬੀ ਬਲਾਕ ਵਿੱਚ ਸਾਰੇ ਬਲਾਕਾਂ ਦੀਆਂ ਲੜਕੀਆਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਹਨ। ਜਿਸ ਲੜਕੀ ਨੇ ਇਹ ਕੰਮ ਕੀਤਾ ਹੈ,  ਉਸ ਨੂੰ ਬੰਦ ਰੱਖਿਆ ਹੋਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਵਿਦਿਆਰਥਣਾਂ ਹੋਸਟਲ ਖਾਲੀ ਕਰਕੇ ਬਾਹਰ ਆ ਗਈਆਂ। ਉਨ੍ਹਾਂ ‘ਸਾਨੂੰ ਇਨਸਾਫ਼ ਚਾਹੀਦਾ ਹੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੁੜੀਆਂ ਨੇ ਪੂਰੀ ਯੂਨੀਵਰਸਿਟੀ ਨੂੰ ਘੇਰ ਲਿਆ। ਇਸ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ। ਤੁਰੰਤ ਪੁਲਸ ਫੋਰਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਜਦੋਂ ਪੁਲੀਸ ਨੇ ਵਿਦਿਆਰਥਣਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ਦੀਆਂ ਪੀਸੀਆਰ ਟੀਮਾਂ ਦੀਆਂ ਗੱਡੀਆਂ ਨੂੰ ਉਲਟਾ ਦਿੱਤਾ। ਪੁਲਿਸ ਨੂੰ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ। ਜਿਸ ਤੋਂ ਬਾਅਦ ਉੱਥੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ।

ਯੂਨੀਵਰਸਿਟੀ ਵਿੱਚ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਇਕੱਠਾ ਕਰਨ ਦਾ ਮਕਸਦ ਕੀ ਸੀ? ਇਹ ਕੁੜੀ ਵੀ ਹਿਮਾਚਲ ਦੀ ਹੈ ਤੇ ਮੁੰਡਾ ਵੀ ਉਥੋਂ ਦਾ। ਤਾਂ ਇਨ੍ਹਾਂ ਦੋਹਾਂ ਨੇ ਅਜਿਹਾ ਕਿਉਂ ਕੀਤਾ? ਪੁਲਿਸ ਨੇ ਸ਼ਿਮਲਾ ਦੇ ਰਹਿਣ ਵਾਲੇ ਦੋਸ਼ੀ ਦੋਸਤ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਖੁਦ ਜਾ ਕੇ ਪਤਾ ਕਰਾਂਗੀ ਕਿ ਸਾਰਾ ਮਾਮਲਾ ਕੀ ਹੈ? ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਾਂਗੇ।

Tags: Chandigarh Universitycussp mohaliSSP Mohali Vivek Soni
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
August 1, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 1 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਪੇਪਰ ਲੀਕ ਰੋਕੂ ਕਾਨੂੰਨ ਵਿੱਚ ਬਦਲਾਅ ਲਈ ਰਾਸ਼ਟਰਪਤੀ ਦੀ ਮਨਜ਼ੂਰੀ

ਪੇਪਰ ਲੀਕ ਰੋਕੂ ਕਾਨੂੰਨ ਵਿੱਚ ਬਦਲਾਅ ਲਈ ਰਾਸ਼ਟਰਪਤੀ ਦੀ ਮਨਜ਼ੂਰੀ

by Jaspreet Kaur
August 1, 2026
0

ਪੇਪਰ ਲੀਕ ਰੋਕੂ ਕਾਨੂੰਨ ਵਿੱਚ ਬਦਲਾਅ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਨਵੀ ਦਿੱਲੀ, 1 ਅਗਸਤ ( ਵਿਸ਼ਵ ਵਾਰਤਾ) – ਰਾਸ਼ਟਰਪਤੀ ਦ੍ਰੌਪਦੀ...

ਜੰਡਿਆਲਾ ਗੁਰੂ ਵਿਖੇ ਲੱਗੀਆਂ ‘ਤ੍ਰਿੰਜਣਾਂ ਦੀਆਂ ਰੌਣਕਾਂ’

ਜੰਡਿਆਲਾ ਗੁਰੂ ਵਿਖੇ ਲੱਗੀਆਂ ‘ਤ੍ਰਿੰਜਣਾਂ ਦੀਆਂ ਰੌਣਕਾਂ’

by Jaspreet Kaur
August 1, 2026
0

ਜੰਡਿਆਲਾ ਗੁਰੂ ਵਿਖੇ ਲੱਗੀਆਂ 'ਤ੍ਰਿੰਜਣਾਂ ਦੀਆਂ ਰੌਣਕਾਂ' - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਪਰਿਵਾਰ ਨੇ ਹਲਕਾ ਵਾਸੀਆਂ ਨਾਲ ਮਨਾਇਆ...

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

by Jaspreet Kaur
August 1, 2026
0

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
August 1, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 1 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

Most Popular

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
2 weeks ago
0

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 