ਮੋਹਾਲੀ 17 ਅਗਸਤ ( ਵਿਸ਼ਵ ਵਾਰਤਾ )-ਮੋਹਾਲੀ ਵਿੱਚ ਕਰੋਨਾ ਦਾ ਕਹਿਰ ਰੁੱਕ ਨਹੀਂ ਰਿਹਾ ਹੈ। ਅੱਜ ਵੀ ਮੋਹਾਲੀ ਵਿੱਚ 100 ਤੋ ਵੱਧ ਵਸਨੀਕਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਰੀਜ਼ਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ ) ਦਫ਼ਤਰ ਨੂੰ ਤਿੰਨ ਦਿਨਾਂ ਲਈ ਫੇਰ ਸੀਲ ਕਰ ਦਿੱਤਾ ਗਿਆ ਹੈ ।ਆਰ. ਟੀ. ਏ ਸੁਖਵਿੰਦਰ ਕੁਮਾਰ ਸਮੇਤ 4 ਮੁਲਾਜ਼ਮ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਇਥੇ ਇਹ ਗੱਲ ਵਰਣਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਆਰ .ਟੀ. ਏ ਦਾ ਇੱਕ ਮੁਲਾਜ਼ਮ ਪਹਿਲਾ ਵੀ ਕਰੋਨਾ ਪਾਜ਼ਿਟਿਵ ਆਉਣ ਕਾਰਨ 24 ਜੁਲਾਈ ਤੋਂ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ ।ਮੋਹਾਲੀ ਦੇ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਮੁਤਾਬਕ ਆਰ. ਟੀ. ਏ ਅਤੇ ਦੂਜੇ ਪਾਜ਼ਿਟਿਵ ਆਏ ਮੁਲਾਜ਼ਮਾਂ ਨੂੰ ਉਹਨਾਂ ਦੇ ਘਰ ਵਿੱਚ ਕੰਆਰਟੀਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਪਰਵਾਰਕ ਮੈਂਬਰਾਂ ਦੇ ਸੈਂਪਲ ਲੈਣ ਲਈ ਕਿਹਾ ਗਿਆ ਹੈ ।ਇਹਨਾਂ ਤੋਂ ਇਲਾਵਾ ਬਾਕੀ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਹਾਲਤ ਤੇ ਨਜ਼ਰ ਰੱਖੀ ਜਾ ਰਹੀ ਹੈ ।
ਕਾਂਗਰਸ ਦੇ ਅਮੇਠੀ ਉਮੀਦਵਾਰ ਦਾ ਪੰਜਾਬ ਕਨੈਕਸ਼ਨ: ਲੁਧਿਆਣਾ ਦੇ ਕਿਸ਼ੋਰੀ ਲਾਲ, ਗਾਂਧੀ ਪਰਿਵਾਰ ਦੇ ਵਫ਼ਾਦਾਰ
ਕਾਂਗਰਸ ਦੇ ਅਮੇਠੀ ਉਮੀਦਵਾਰ ਦਾ ਪੰਜਾਬ ਕਨੈਕਸ਼ਨ: ਲੁਧਿਆਣਾ ਦੇ ਕਿਸ਼ੋਰੀ ਲਾਲ, ਗਾਂਧੀ ਪਰਿਵਾਰ ਦੇ ਵਫ਼ਾਦਾਰ ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)- ਕਰੀਬ ਚਾਲੀ...