ਵੱਡੇ ਮਾਤਾ ਜੀ ਸੁਰਗਵਾਸ

ਮਾਨਸਾ 30 ਮਈ( ਵਿਸ਼ਵ ਵਾਰਤਾ )-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਮਾਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫ਼ਰ ਦੇ ਦਾਦੀ ਸਰਦਾਰਨੀ ਸੁਰਿੰਦਰ ਕੌਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅੱਜ ਅੰਮਿ੍ਤ ਵੇਲੇ ਪ੍ਰਲੋਕ ਸਿਧਾਰ ਗਏ ਹਨ। ਉਹ ਲੱਗਭਗ 98 ਸਾਲਾਂ ਦੇ ਸਨ ਅਤੇ ਸਿਹਤ ਪੱਖੋਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਉਹ ਸਾਬਕਾ ਵਿਧਾਇਕ ਮਰਹੂਮ ਪ੍ਰੀਤਮ ਸਿੰਘ ਮੋਫ਼ਰ ਦੀ ਧਰਮਪਤਨੀ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਮੋਫ਼ਰ ਵਿਖੇ ਇੱਕ ਵਜੇ ਕੀਤਾ ਜਾਵੇਗਾ। ਮੋਫ਼ਰ ਪਰਿਵਾਰ ਨੇ ਕਰੋਨਾ ਮਹਾਂਮਾਰੀ ਕਾਰਨ ਸਾਰਿਆਂ ਨੂੰ ਆਪੋ-ਆਪਣੇ ਘਰਾਂ ਵਿਚ ਹੀ ਵਿਛੜੀ ਰੂਹ ਨੂੰ ਸ਼ਾਂਤੀ ਬਣਾਈ ਰੱਖਣ ਲਈ ਦੁਆ ਕਰਨ ਅਪੀਲ ਕੀਤੀ ਗਈ ਹੈ।





















