ਮੋਦੀ ਸਰਕਾਰ ਵਲੋ ਕਿਸਾਨਾ ਉਪਰ ਜਬਰਦਸਤੀ ਥੋਪੇ ਗਏ ਕਾਲੇ ਕਾਨੂੰਨ ਕਿਸਾਨਾ ਦੇ ਭਲੇ ਲਈ ਨਹੀਂ ਬਲਕਿ ਕਿਸਾਨਾ ਦੇ ਮੌਤ ਵਰੰਟ ਹਨ : ਡਾ ਸੋਨੀਆ
ਹੁਸ਼ਿਆਰਪੁਰ 16 ਅਪ੍ਰੈਲ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਕੇਦਰ ਸਰਕਾਰ ਨੂੰ ਤੁਰੰਤ ਹੱਲ ਕੱਢਣਾ ਚਾਹੀਦਾ ਹੈ ਕਿਉਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਪਹਿਲਾਂ ਪੰਜਾਬ ਵਿੱਚ ਤੇ ਹੁਣ ਦਿੱਲੀ ਦੇ ਬਾਰਡਰਾਂ ਤੇ ਪਿੱਛਲੇ ਲੰਬੇ ਸਮੇ ਤੋ ਕਿਸਾਨ ਧਰਨਾ ਦੇ ਕੇ ਬੈਠੇ ਹਨ। ਲਗਭਗ 300 ਤੋ ਜਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਂਗਦੀ ਇਹਨਾ ਗੱਲ ਦਾ ਪ੍ਰਗਟਾਵਾ ਇੰਡੀਅਨ ਉਵਰਸੀਜ ਕਾਗਰਸ ਯੂਰਪ ਦੀ ਪ੍ਰਧਾਨ ਡਾ ਸੋਨੀਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾ ਕਿਹਾ ਕਿ ਮੋਦੀ ਸਰਕਾਰ ਵਲੋ ਵਾਰ ਵਾਰ ਇਕੋ ਰੱਟ ਲਗਾਈ ਜਾ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ ਤੇ ਉਨ੍ਹਾਂ ਦੇ ਭਲੇ ਲਈ ਲਾਗੂ ਕੀਤੇ ਗਏ ਹਨ।ਪਰ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਇਹ ਕਾਨੂੰਨ ਸਾਡੇ ਭਲੇ ਲਈ ਨਹੀਂ ਬਲਕਿ ਸਾਡੀ ਮੌਤ ਦੇ ਵਰੰਟ ਹਨ ਅਤੇ ਅਸੀਂ ਆਪਣੀ ਆਉਣ ਵਾਲੀਆ ਨਸਲਾਂ ਦੀ ਲੜਾਈ ਲੜ ਰਹੇ ਹਾਂ। ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ, ਰੋਜ਼ ਹੀ ਅਖਬਾਰਾਂ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆ ਹਨ ਜਿਸਦਾ ਸਿੱਧੇ ਤੌਰ ਤੇ ਮਤਲੱਬ ਹੈ ਕਿ ਦੇਸ਼ ਦੇ ਸਮੂੰਚੇ ਕਿਸਾਨ ਮੁਸ਼ਕਿਲ ਵਿੱਚ ਹਨ ਤੇ ਇਸ ਦਾ ਹੱਲ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ। ਪਰ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਮੁਸ਼ਕਿਲ ਦੂਰ ਕਰਨ ਦੀ ਬਜਾਏ ਜ਼ਬਰਦਸਤੀ ਇਹ ਤਿੰਨ ਕਾਲੇ ਕਾਨੂੰਨ ਥੋਪ ਦਿੱਤੇ ਹਨ ਜਿਨ੍ਹਾਂ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੈ ਬਲਕਿ ਇਹਨਾ ਕਾਨੂੰਨਾ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੈ। ਦੂਸਰਾ ਕੇਂਦਰ ਸਰਕਾਰ ਏਨੇ ਹੰਕਾਰ ਵਿੱਚ ਆਈ ਹੋਈ ਹੈ ਕਿ ਐਨੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਦਾ ਕੋਈ ਵੀ ਮੰਤਰੀ ਕਿਸੇ ਵੀ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਨਹੀਂ ਗਿਆ। ਕੀ ਇਹ ਕਿਸਾਨ ਦੇਸ਼ ਦੇ ਨਾਗਰਿਕ ਨਹੀਂ ਹਨ ? ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਕਹਿੰਦੇ ਹਨ ਕਿ ਉਹ ਇਕ ਫੋਨ ਕਾਲ ਦੀ ਦੂਰੀ ਤੇ ਹਨ, ਕੀ ਉਹ ਆਪ ਕਿਸਾਨਾਂ ਨੂੰ ਇਕ ਫੋਨ ਨਹੀਂ ਕਰ ਸਕਦੇ ? ਪ੍ਰਧਾਨ ਮੰਤਰੀ ਬੰਗਲਾਦੇਸ਼ ਦਾ ਦੌਰਾ ਕਰ ਸਕਦੇ ਹਨ, ਬੰਗਾਲ ਵਿੱਚ ਚੁਣਾਵੀ ਪ੍ਰਚਾਰ ਕਰ ਸਕਦੇ ਹਨ ਪਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਕੋਲ ਜਾਣ ਦਾ ਉਨ੍ਹਾਂ ਕੋਲ ਸਮਾਂ ਨਹੀਂ ਹੈ।ਲੱਗਦਾ ਹੈ ਕਿ ਸੱਤਾ ਦੇ ਹੰਕਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਭੁੱਲ ਗਏ ਹਨ ਕਿ ਇਨ੍ਹਾਂ ਲੋਕਾਂ ਨੇ ਹੀ ਵੋਟਾ ਪਾ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਉਹਨਾ ਮੰਗ ਕਰਦੇ ਹੋਏ ਕਿਹਾ ਕਿ ਤਿੰਨੋ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਉਹਨਾ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਕਾਨੂੰਨ ਬਣਾਉਣ ਵੇਲੇ ਕਿਸਾਨਾ ਦੀ ਸਹਿਮਤੀ ਜਰੂਰ ਲੈਦਾ ਉਹਨਾ ਕਿਹਾ ਕਿ ਅਗਰ ਇਹ ਕਾਨੂੰਨ ਕਿਸਾਨਾ ਨੂੰ ਠੀਕ ਲੱਗਦੇ ਤਾ ਮੋਦੀ ਸਰਕਾਰ ਕਾਨੂੰਨ ਲਾਗੂ ਕਰ ਲੈਦੀ ਆਗਰ ਨਾ ਠੀਕ ਲੱਗਦੇ ਤਾ ਰਹਿਣ ਦੇਦੇ ਪ੍ਰੰਤੂ ਮੋਦੀ ਸਰਕਾਰ ਨੇ ਸੱਭ ਕੁਝ ਕਿਸਾਨਾ ਦੀ ਗੈਰ ਹਾਜਰੀ ਵਿੱਚ ਕੀਤਾ ਹੈ ਜੋਕਿ ਕਿਸਾਨਾ ਨੂੰ ਮਨਜੂੰਰ ਨਹੀ ਹੈ
ਉਹਨਾ ਕਿਹਾ ਨੇ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੱਕ ਤਕ ਦੁਨੀਆ ਦਾ ਹਰ ਵਿਅਕਤੀ ਉਨ੍ਹਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਦਵਾਂਗੇ।