ਮੋਦੀ ਸਰਕਾਰ ਦੇਸ਼ ਵਿੱਚ ਹਿਟਲਰੀ ਚੈਂਬਰ ਬਣਾਕੇ ਕਿਸਾਨਾਂ ਨੂੰ ਕੁਚਲਣ ਦੇ ਰਾਹ ਪਈ : ਭੋਮਾ
ਚੰਡੀਗੜ੍ਹ, 10ਅਕਤੂਬਰ(ਵਿਸ਼ਵ ਵਾਰਤਾ)ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਤੇ ਕਸ਼ਮੀਰ ਵਿੱਚ ਹੋਏ ਘਨੋਣੇ ਇਨਸਾਨੀਯਤ ਦੇ ਕਤਲ ਜੋ ਇਕ ਪਾਸੇ ਕੇਂਦਰ ਸਰਕਾਰ ਦੀ ਆਪਣੇ ਕਿਸਾਨਾਂ ਪ੍ਰਤੀ ਦਰਿੰਦਗੀ ਉਜਾਗਰ ਕਰਦੀ ਹੈ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਰਾਜ ਨੂੰ ਖਤਮ ਕਰਕੇ ਕੇਂਦਰ ਸਰਕਾਰ ਵਲੋਂ ਕਸ਼ਮੀਰ ਦੀ ਘਟ ਗਿਣਤੀ ਵਿਸ਼ੇਸ਼ ਕਰਕੇ ਤੇ ਆਮ ਨਾਗਰਿਕਾਂ ,ਜਿਨ਼ਾਂ ਦੇਸ਼ ਦੇ ਝੰਡੇ ਨੂੰ ਕਸ਼ਮੀਰ ਵਿੱਚ ਬੁਲੰਦ ਰਖਿਆ ਹੈ, ਨੂੰ ਯਤੀਮਾਂ ਤੋ ਵੀ ਭੈੜੀ ਦਸ਼ਾ ਵਿੱਚ ਰਖ ਕੇ, ਕੇਂਦਰ ਸਰਕਾਰ ਦੀ ਔਰੰਗਜੇਬੀ ਸੋਚ ਪ੍ਰਗਟ ਕਰਦੀ ਹੈ। ਇੰਦਰਾਂ ਗਾਂਧੀ ਵਲੋਂ ਲਗਾਈ ਐਲਾਨੀਆ ਐਂਮਰਜੈਂਸੀ ਨਾਲੋਂ ਵੱਧ ਸਾਰੇ ਦੇਸ਼ ਨੂੰ ਇਕ ਜੇਲ ਵਿੱਚ ਤਬਦੀਲ ਕਰਕੇ ਭਾਜਪਾ ਸਰਕਾਰ ਨੇ ਦੇਸ਼ ਵਿੱਚ ਹਿਟਲਰੀ ਚੈਂਬਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਜਿਥੇ ਦੇਸ਼ ਦੀਆਂ ਘਟ ਗਿਣਤੀਆਂ ਨੂੰ ਖਤਮ ਜਾਂ ਅਣਖਹੀਣ ਕਰਨ ਦੇ ਤਜ਼ਰਬੇ ਸ਼ੁਰੂ ਹਨ। ਲਖੀਮਪੁਰ ਖੀਰੀ ਦੀ ਘਟਨਾ ਭਾਜਪਾ ਦੀ ਕੇਂਦਰ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਵਲੋਂ ਜਨਤਕ ਤੌਰ ਤੇ ਲਲਕਾਰ ਕੇ ਕੀਤੇ ਗਏ ਕਤਲਾਂ ਦੀ ਜਾਗਦੀ ਤਸਵੀਰ ਹੈ। ਸ਼ੌਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਮਨਜੀਤ ਸਿੰਘ ਭੋਮਾਂ ਨੇ ਪ੍ਰੇਸ ਨੂੰ ਬਿਆਨ ਜਾਰੀ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਉਹਨਾਂ ਕਸ਼ਮੀਰ ਤੇ ਲਖੀਮਪੁਰ ਖੀਰੀ ਵਿੱਖੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਪੂਰੇ ਦੇਸ਼ ਵਿੱਚ ਅਰਾਜਕਤਾ ਫਲਾ ਰਖੀ ਹੈ। ਕੇਂਦਰ ਸਰਕਾਰ ਦੇ ਮੰਤਰੀ ਹੀ ਸਵਿਧਾਨ ਤੇ ਕਨੂੰਨ ਦੀਆਂ ਧਜੀਆਂ ਉਡਾ ਰਹੇ ਹਨ ਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਿਟਲਰੀ ਆਦੇਸ਼ਾਂ ਦਾ ਹੀ ਪਾਲਨ ਕਰ ਰਹੀਆਂ ਹਨ। ਉਹਨਾਂ ਕਿਹਾ ਚਾਹੀਦਾ ਤਾਂ ਇਹ ਸੀ ਕਿ ਸਾਰੇ ਦੋਸ਼ੀ ਗ੍ਰਹਿ ਰਾਜ ਮੰਤਰੀ ਸਮੇਤ ਇਸ ਵਕਤ ਤਕ ਕਨੂੰਨ ਦੀ ਗ੍ਰਿਫਤ ਵਿੱਚ ਹੁੰਦੇ ਪਰ ਏਥੇ ਤਾ ਵਾੜ ਹੀ ਖੇਤ ਨੂੰ ਖਾਣ ਤੁਰੀ ਹੋਈ ਹੈ ਦੇਸ਼ ਦਾ ਰੱਬ ਹੀ ਰਾਖਾ ਰਹਿ ਗਿਆ ਹੈ। ਸ੍ਰ ਭੋਮਾਂ ਨੇ ਕਿਹਾ ਸਾਨੂੰ ਦੇਸ਼ ਦੇ ਕਨੂੰਨ ਤੇ ਨਿਆਂ ਪਾਲਿਕਾ ਤੇ ਭਰੋਸਾ ਹੈ ਕਿ ਨਿਆਂ ਮਿਲੇਗਾ ਲੇਕਿਨ ਮੋਦੀ- ਅਮਿਤ ਸ਼ਾਹ ਨੂੰ ਕੰਧਾ ਤੇ ਲਿਖਿਆ ਪੜ ਲੈਣਾਂ ਚਾਹੀਦਾ ਹੈ ਕਿ ਦੇਸ਼ ਦੀ ਆਤਮਾਂ ਕੀ ਪੁਕਾਰ ਕਰ ਰਹੀ ਹੈ। ਉਹਨਾ ਦੇਸ਼ ਦੀਆਂ ਘਟ ਗਿਣਤੀਆਂ ਖਾਸ ਕਰ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਲਦ ਹੀ ਮੋਦੀ ਸਰਕਾਰ ਵਲੋਂ ਸਿੱਖਾਂ ਉਪਰ ਛੋਟਾ ਜਾਂ ਵੱਡਾ ਘਲੂਘਾਰਾ ਕਰਨ ਦੇ ਮਨਸੂਬੇ ਪੂਰੇ ਕਰਨ ਵਲ ਕਦਮ ਵਧਾਏ ਜਾ ਰਹੇ ਹਨ। ਕਿਉਕਿ ਮੇਦੀ – ਅਮਿਤ ਸ਼ਾਹ ਦੀ ਜੋੜੀ ਕਿਸਾਨ ਅੰਦੋਲਨ ਕਰਕੇ ਸਿੱਖਾਂ ਨੂੰ ਆਪਣਾ ਦੋਸ਼ੀ ਨੰਬਰ ਇਕ ਸਮਝਦੀ ਹੈ























