ਮੋਦੀ ਸਰਕਾਰ ਕਰੋਨਾ ਮਹਾਮਾਰੀ ਵਿੱਚ ਲੋਕਾਂ ਲਈ ਰਾਸ਼ਨ ਤੇ ਰੋਜ਼ਗਾਰ ਦਾ ਕਰੇ ਪ੍ਰਬੰਧ ਜਾ ਉਹਨਾਂ ਦੇ ਖਾਤੇ ਵਿੱਚ ਪਾਵੇ ਪੈਸੇ -ਕਾਮਰੇਡ ਸੇਖੋਂ
ਲੁਧਿਆਣਾ,16 ਅਪ੍ਰੈਲ (ਰਾਜਕੁਮਾਰ ਸ਼ਰਮਾਂ)-ਕੇਂਦਰ ਦੀ ਮੋਦੀ ਸਰਕਾਰ ਕਰੋਨਾ ਮਹਾਮਾਰੀ ਵਿੱਚ ਲੋਕਾਂ ਲਈ ਰਾਸ਼ਨ ਤੇ ਰੋਜ਼ਗਾਰ ਦਾ ਕਰੇ ਪ੍ਰਬੰਧ ਜਾ ਉਹਨਾਂ ਦੇ ਖਾਤੇ ਵਿੱਚ ਪਾਵੇ ਪੈਸੇ। ਇਸ ਗੱਲ ਦਾ ਪ੍ਰਗਟਾਵਾ ਅੱਜ ਲੁਧਿਆਣਾ ਦੇ ਸੀ ਪੀ ਆਈ ਐਮ ਦੇ ਦਫ਼ਤਰ ਵਿੱਚ ਰੱਖੀ ਗਈ ਇਕ ਮੀਟਿੰਗ ਦੇ ਦੋਰਾਨ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਉਪ ਪ੍ਰਧਾਨ ਹਿੰਦ ਕਿਸਾਨ ਸਭਾ ਪੰਜਾਬ ਨੇ ਮੀਟਿੰਗ ਨੂੰ ਸੰਬੋਦਨ ਵਿੱਚ ਕਹੇ।
ਇਸ ਮੌਕੇ ਸੰਬੋਧਨ ਕਰਦੇ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਵੱਲੋਂ ਜਿੱਥੇ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਕਿਸਾਨਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੀ ਜਿਲਾ ਕਮੇਟੀ ਵਿਚ ਫ਼ੈਸਲਾ ਕੀਤਾ ਗਿਆ ਕਿ ਜਦ ਤੱਕ ਕਿਸਾਨ ਅੰਦੋਲਨ ਖ਼ਤਮ ਨਹੀਂ ਹੁੰਦਾ ਤਦ ਤੱਕ ਇਹ ਸੰਘਰਸ਼ ਹੋਰ ਵੀ ਤੇਜ਼ੀ ਨਾਲ ਚਲਦਾ ਰਹੇਗਾ।
ਉਹਨਾਂ ਕਿਹਾ ਕਿ ਪਾਰਟੀ ਚੋਣਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੀਆ ਜਥੇਬੰਦਕ ਚੋਣਾਂ ਇਸ ਵਰ੍ਹੇ ਨਵੰਬਰ ਤੱਕ ਪੂਰਿਆ ਕਰ ਲਾਇਆ ਜਾਣਗੀਆ। ਇਸ ਸੰਬੰਧੀ ਪਾਰਟੀ ਦੀ ਸੂਬਾ ਕਾਨਫਰੰਸ 21 ਤੇ 22 ਨਵੰਬਰ ਨੂੰ ਲੁਧਿਆਣਾ ਵਿੱਚ ਹੋਵੇਗੀ। ਇਸੇ ਤਰ੍ਹਾਂ ਆਲ ਇੰਡੀਆ ਦਾ ਮਹਾਂ ਸੰਮੇਲਨ ਫਰਵਰੀ 2022 ਨੂੰ ਤੀਜੇ ਹਫ਼ਤੇ ਵਿੱਚ ਹੋਵੇਗਾ। ਇਸ ਦੇ ਨਾਲ਼- ਨਾਲ਼ ਉਹਨਾਂ ਆਰਐਸਐਸ ਦੀ ਗਤੀਵਿਧੀਆਂ ਨੂੰ ਵੀ ਗੰਭੀਰਤਾ ਨਾਲ ਲੈਣ ਲਈ ਕਿਹਾ।
ਅੱਜ ਦੀ ਮੀਟਿੰਗ ਵਿੱਚ ਰੂਪ ਸਿੰਘ ਬੜੈਚ ਜ਼ਿਲ੍ਹਾ ਸਕੱਤਰ,ਕਾਰਜ਼ਕਾਰੀ ਸੈਕਟਰੀ ਬੀ ਐਸ ਸਾਹੀ, ਸਤਨਾਮ ਸਿੰਘ ਬੜੈਚ, ਭਜਨ ਸਿੰਘ, ਬਲਦੇਵ ਸਿੰਘ ਲਤਾਰਾ, ਸੁਖਵਿੰਦਰ ਲੋਟੇ,ਸੂਬਾ ਸਿੰਘ,ਮੱਗਰ ਸਿੰਘ, ਬੁੱਧ ਸਿੰਘ,ਦੇਵਰਾਜ, ਕੌਸ਼ਲ, ਕਾਲਾ,ਜਸਵੰਤ ਸਿੰਘ,ਨਰਿੰਦਰ ਸਿੰਘ ਕਾਲਾ, ਬਲਦੇਵ ਸਿੰਘ, ਕਰਤਾਰ ਸਿੰਘ, ਕਿਰਪਾਲ ਸਿੰਘ, ਤੇਜਾ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਰਸ਼ਪਾਲ ਸਿੰਘ, ਹਰਮਿੰਦਰ ਸਿੰਘ, ਪ੍ਰਭਜੋਤ ਸਿੰਘ, ਸੋਨੂੰ, ਕੁਲਵਿੰਦਰ ਸਿੰਘ, ਹਾਜ਼ਰ ਸਨ।