ਮੋਟਾਪੇ ਨੂੰ ਹਲਕੇਪਨ ਵਿੱਚ ਲੈਣਾ ਖਤਰਨਾਕ ਹੋ ਸਕਦਾ ਹੈ; ਡਾ ਕੁਲਾਰ
ਮੇਟਾਬੌਲਿਕ ਸਰਜਰੀ ਦੇ ਗਿਣਾਏ ਲਾਭ

ਲੁਧਿਆਣਾ,31 ਮਾਰਚ (ਰਾਜਕੁਮਾਰ ਸ਼ਰਮਾ);-ਡਾ ਕਟਰ ਕੇ.ਐੱਸ.
ਡਾਕਟਰ ਕੇ.ਐੱਸ. ਕੁਲਾਰ ਦੇ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ ਮੋਟਾਪਾ ਅਤੇ ਸ਼ੂਗਰ ਨੂੰ 21ਵੀਂ ਸਦੀ ਦੀ ਮਹਾਮਾਰੀ ਦੱਸਿਆ ਹੈ। ਉਨਾਂ ਕਿਹਾ ਕਿ ਮੋਟਾਪਾ ਅਤੇ ਟਾਈਪ ਦੋ ਸ਼ੂਗਰ ਬਿਮਾਰੀ ਲਗਾਤਾਰ ਵੱਧ ਰਹੀ ਹੈ। ਉਨਾਂ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਮੋਟਾਪਾ ਸਭ ਤੋਂ ਵੱਧ ਮੇਟਾਬੌਲਿਕ ਬਿਮਾਰੀ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਦੁਨੀਆਂ ਦੀ ਅੱਧੀ ਤੋਂ ਵੱਧ ਵਸੋਂ ਮੋਟਾਪਾ ਤੋਂ ਪ੍ਰਭਾਵਿਤ ਹੈ।
ਡਾਕਟਰ ਕੇ.ਐੱਸ. ਕੁਲਾਰ ਦੇ ਅਨੁਸਾਰ ਮੋਟੇ ਲੋਕਾਂ ਲਈ ਜਿਨਾਂ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ ਉਨਾਂ ਵਿੱਚ ਟਾਈਪ ਦੋ ਸ਼ੂਗਰ, ਦਿਲ ਦੇ ਰੋਗ, ਗੁਰਦੇ ਦੇ ਰੋਗ, ਅਰਥਰਾਈਟਸ ਅਤੇ ਡਿਪਰੈਸ਼ਨ ਸ਼ਾਮਿਲ ਹੈ। ਉਨਾਂ ਕਿਹਾ ਕਿ ਜਿਨਾਂ ਲੋਕਾਂ ਦੀ ਬੀਐਮਆਈ 25 ਤੋਂ ਵੱਧ ਹੋਵੇ ਉਨਾਂ ਨੂੰ ਸ਼ੂਗਰ ਦਾ ਖਤਰਾ ਵਧੇਰੇ ਰਹਿੰਦਾ ਹੈ।
ਡਾਕਟਰ ਕੇ.ਐੱਸ. ਕੁਲਾਰ ਦੇ ਅਨੁਸਾਰ ਮੋਟਾਪੇ ਦੇ ਸਰਜੀਕਲ ਇਲਾਜ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਤੇ ਇਸ ਮਗਰੋਂ ਸ਼ੂਗਰ ਵੀ ਨਿਯਮਿਤ ਹੋ ਜਾਂਦਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਮੋਟਾਪਾ ਵੱਧਣ ਦਾ ਕਾਰਨ ਆਰਾਮਦਾਇਕ ਜੀਵਨ ਸ਼ੈਲੀ, ਜੰਕ ਫੂਡ, ਤਲੀਆਂ ਹੋਈਆਂ ਵਸਤਾਂ ਦਾ ਜ਼ਿਆਦਾ ਸੇਵਨ ਹੁੰਦਾ ਹੈ, ਜਿਸ ਦੀ ਸ਼ਰਾਬ ਨਾਲ ਜ਼ਿਆਦਾ ਵਰਤੋਂ ਹੁੰਦੀ ਹੈ। ਉਨਾਂ ਕਿਹਾ ਕਿ ਮੋਟਾਪਾ ਪੀਹੜੀ ਦਰ ਪੀਹੜੀ ਵੀ ਚੱਲਦਾ ਰਹਿੰਦਾ ਹੈ।
ਡਾਕਟਰ ਕੇ.ਐੱਸ. ਕੁਲਾਰ ਦੇ ਅਨੁਸਾਰ ਤਾਜ਼ਾ ਖੋਜ਼ਾਂ ਨਾਲ ਸਾਬਿਤ ਹੋਇਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਮੋਟਾਪਾ ਤੇ ਹੋਰ ਕੋਈ ਬਿਮਾਰੀ ਨਹੀਂ ਹੈ, ਉਸ ਉੱਤੇ ਕੋਵਿਡ-19 ਦਾ ਖਤਰਾ ਬੇਹੱਦ ਘੱਟ ਹੈ। ਉਨਾਂ ਕਿਹਾ ਕਿ ਮੋਟਾਪੇ ਨਾਲ ਬਿਮਾਰੀਆਂ ਰੋਕਣ ਦੀ ਸ਼ਕਤੀ ਘਟਦੀ ਹੈ। ਉਨਾਂ ਕਿਹਾ ਕਿ ਮੋਟਾਪੇ ਦਾ ਇਲਾਜ ਸਿਰਫ਼ ਅੋਬਿਸਿਟੀ ਮਾਹਿਰ ਤੋਂ ਕਰਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹੁਣ ਸਰਕਾਰ ਵੀ ਮੋਟਾਪੇ ਨੂੰ ਰੋਕਣ ਲਈ ਗੰਭੀਰ ਹੈ। ਉਨਾਂ ਕਿਹਾ ਕਿ ਬੀਮਾ ਕੰਪਨੀਆਂ ਵੀ ਹੁਣ ਮੋਟਾਪੇ ਦਾ ਇਲਾਜ ਕਰਨ ਵਿੱਚ ਮਰੀਜ਼ਾਂ ਦੀ ਸਹਾਇਤਾ ਕਰ ਰਹੀਆਂ ਹਨ। ਉਨਾਂ ਕਿਹਾ ਕਿ ਮੋਟਾਪੇ ਦਾ ਵਿਗਿਆਨਕ ਇਲਾਜ ਬੇਹੱਦ ਜ਼ਰੂਰੀ ਹੈ।
ਡਾਕਟਰ ਕੇ.ਐੱਸ. ਕੁਲਾਰ ਦੇ ਅਨੁਸਾਰ 35-40 ਤੋਂ ਜ਼ਿਆਦਾ ਬੀਐੱਮਆਈ ਮੋਟਾਪੇ ਵਾਲਿਆਂ ਲਈ ਸਰਜਰੀ ਸਭ ਤੋਂ ਢੁਕਵਾਂ ਇਲਾਜ ਹੈ। ਇਸ ਨਾਲ ਸਮੁੱਚੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਤੇ ਮਰੀਜ਼ ਸਮਾਜ ਵਿੱਚ ਸ਼ਾਨੋ ਸ਼ੌਕਤ ਨਾਲ ਵਿਚਰਦਾ ਹੈ ਤੇ ਸਿਹਤਮੰਦ ਰਹਿੰਦਾ ਹੈ।
ਡਾਕਟਰ ਕੁਲਾਰ ਨੇ ਇਸ ਸਰਜਰੀ ਤੋਂ ਮੋਟਾਪੇ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਲਾਭ ਲੈਣ ਦਾ ਸੱਦਾ ਦਿੰਦਿਆਂ ਦਾਅਵਾ ਕੀਤਾ ਕਿ ਮੇਟਾਬੌਲਿਕ ਸਰਜਰੀ ਨਾਲ ਸਿਰਫ਼ ਕਲੱਸਟਰੋਲ ਹੀ ਕਾਬੂ ਨਹੀਂ ਹੁੰਦੇ ਬਲਕਿ ਸ਼ੂਗਰ ਵੀ ਕੰਟੋਰਲ ਰਹਿੰਦੀ ਹੈ।






















