ਮੋਟਰਸਾਈਕਲ ਸਵਾਰ ਬਦਮਾਸ਼ ਦਿਨ ਦਿਹਾੜੇ ਔਰਤ ਤੋਂ ਪਰਸ ਖੋਹ ਕੇ ਫਰਾਰ
ਚੰਡੀਗੜ੍ਹ, 19 ਅਗਸਤ (ਵਿਸ਼ਵ ਵਾਰਤਾ)-) ਲੁਟੇਰਿਆਂ ਦੇ ਹੌਸਲੇ ਵਧਦੇ ਜਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਲੁਟੇਰੇ ਰਾਤ ਨੂੰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜੈਤੋ ਦੇ ਸ਼੍ਰੀ ਪੰਚਾਇਤੀ ਗਊਸ਼ਾਲਾ ਰੋਡ ‘ਤੇ ਸ਼ੁੱਕਰਵਾਰ ਦਿਨ ਦਿਹਾੜੇ 2 ਵਜੇ ਦੇ ਕਰੀਬ 3 ਔਰਤਾਂ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਵਾਪਸ ਆ ਰਹੀਆਂ ਸਨ ਤਾਂ ਦੋ ਮੋਟਰਸਾਈਕਲ ਸਵਾਰਾਂ, ਜਿਨ੍ਹਾਂ ਦੇ ਮੂੰਹ ‘ਤੇ ਕੱਪੜੇ ਬੰਨ੍ਹ ਰੱਖੇ ਸਨ, ਨੇ ਇਕ ਔਰਤ ਤੋਂ ਉਸ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਫੋਟੋ ਸੀ.ਸੀ.ਟੀ.ਵੀ. ਵੱਲੋਂ ਕੈਦ ਕਰ ਲਿਆ ਗਿਆ ਹੈ, ਜਿਸ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਨੂੰ ਲੈ ਕੇ ਸ਼ਹਿਰ ‘ਚ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਇਸ ਸੜਕ ‘ਤੇ ਸ਼੍ਰੀ ਪੰਚਾਇਤੀ ਗਊਸ਼ਾਲਾ, ਹਨੂੰਮਾਨ ਮੰਦਰ, ਕਾਂਵੜ ਸੰਘ ਪਾਵਨ ਧਾਮ ਮੰਦਰ, ਸ਼ਨੀਵਰ ਮੰਦਰ, ਸਾਈਂ ਬਾਬਾ ਮੰਦਰ ਅਤੇ ਸ਼ਿਆਮ ਖਾਟੂ ਮੰਦਰ ਹਨ ਅਤੇ ਇਸ ਰਸਤੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ ।ਪਰ ਲੁਟੇਰਿਆਂ ਦਾ ਇੰਨਾਂ ਵੱਡਾ ਮਜ਼ਬੂਤ ਹੌਸਲਾ ਹੈ ਕਿ ਉਹ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।