ਮੋਟਰਸਾਇਕਲ ਸਵਾਰ ਏ.ਐਸ.ਆਈ.ਦੀ ਖੰਭੇਂ ‘ਚ ਵੱਜਣ ਕਾਰਣ ਮੋਤ

ਜੈਤੋ,2 ਅਪ੍ਰੈਲ( ਰਘੂਨੰਦਨ ਪਰਾਸ਼ਰ) ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਜੈਤੋ ਨੂੰ ਉਸ ਦੇ ਐਮਰਜੈਂਸੀ ਫੋਨ ‘ਤੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਬੀਤੀ ਰਾਤ ਕਰੀਬ 9 ਵਜੇ ਕੋਟਕਪੂਰਾ ਰੋਡ ਦੇ ਨਾਲ ਜੋ ਰੇਲਵੇ ਲਾਈਨ ਦਾ ਅਂੰਡਰ ਗਰਾਉਂਡ ਪੁਲ ਲੰਘ ਕੇ ਇੱਕ ਮੋਟਰਸਾਇਕਲ ਸਵਾਰ ਆਪਣੇ ਪਿੰਡ ਪੁਲਿਸ ਮੁਲਾਜ਼ਮ ਡਿਉਟੀ ਕਰਕੇ ਵਾਪਸ ਜਾ ਰਿਹਾ ਸੀ ਅਚਾਨਕ ਸੜਕ ਉਚੀ ਨੀਵੀਂ ਹੋਣ ਕਾਰਣ ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਇਕਲ ਸਵਾਰ ਸਿੱਧਾ ਖੰਭੇਂ ਨਾਲ ਜਾਂ ਟਕਰਾਇਆ ‘ਤੇ ਮੋਟਰਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਸੂਚਨਾ ਮਿਲਦਿਆਂ ਹੀ ਸੁਸਾਇਟੀ ਦੇ ਚੇਅਰਮੈਨ ਮੰਨੂੰ ਗੋਇਲ ਅਤੇ ਨੀਟਾ ਗੋਇਲ , ਅਸ਼ੋਕ ਮਿੱਤਲ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਪ੍ਧਾਨ ਹੈਪੀ ਗੋਇਲ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਜਖ਼ਮੀ ਨੂੰ ਸਰਕਾਰੀ ਸਿਵਲ ਹਸਪਤਾਲ ਜੈਤੋ ਲਿਜਾਇਆ ਗਿਆ ਜਿੱਥੇ ਰਾਤ ਸਮੇਂ ਡਾਕਟਰ ਨਾ ਹੋਣ ਕਾਰਣ ਉਸ ਨੂੰ ਫਿਰ ਸਰਕਾਰੀ ਸਿਵਲ ਹਸਪਤਾਲ ਕੈਟਕਪੂਰਾ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਮਿ੍ਰਤਕ ਦੀ ਪਹਿਚਾਣ ਬਲਕਾਰ ਸਿੰਘ ਪੰਜਾਬ ਪੁਲਿਸ ਦੇ ਏ.ਐਸ.ਆਈ. (55ਸਾਲ) ਸਪੁੱਤਰ ਚਾਨਣ ਸਿੰਘ ਪਿੰਡ ਕਾਸ਼ਮ ਭੱਟੀ ਵਜੋਂ ਹੋਈ ਹੈ। ਫੋਟੋ – ਮਿ੍ਰਤਕ ਏ.ਐਸ.ਆਈ. ਬਲਕਾਰ ਸਿੰਘ ।( ਪਰਾਸ਼ਰ)






















