ਦਿੱਲੀ 30 ਅਗਸਤ ( ਵਿਸ਼ਵ ਵਾਰਤਾ )- ਦਿੱਲੀ ਪੁਲਸ ਨੂੰ ਉਸ ਵੇਲੇ ਵੱਡੀ ਕਾਮਜਾਬੀ ਮਿਲੀ ਜਦੋਂ ਮੋਗਾ ਦੇ ਡੀਸੀ ਦਫ਼ਤਰ ਉਤੇ 14 ਅਗਸਤ ਨੂੰ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਲਿਆ ।ਇਹਨਾਂ ਦੋਨਾਂ ਨੌਜਵਾਨਾਂ ਦਾ ਸਬੰਧ ਗੁਰਪਤਵੰਤ ਸਿੰਘ ਪੰਨੂ ਦੀ ਐੱਸ. ਐੱਫ . ਜੇ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਦੱਸਿਆ ਜਾ ਰਿਹਾ ਹੈ ।ਪਤਾ ਲੱਗਾ ਹੈ ਕਿ ਮੋਗਾ ਦੀ ਪੁਲਸ ਇਹਨਾਂ ਦੋਨਾਂ ਦੋਸ਼ੀਆਂ ਨੂੰ ਪੰਜਾਬ ਚ ਲਿਆਉਣ ਵੀ ਦਿੱਲੀ ਰਵਾਨਾ ਹੋਈ ।ਇਹਨਾਂ ਗ੍ਰਿਫ਼ਤਾਰ ਨੌਜਵਾਨਾਂ ਦਾ ਨਾਮ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਹੈ ਦੋਨੋਂ ਹੀ ਮੋਗਾ ਜ਼ਿਲ੍ਹਾ ਨਾਲ ਹੀ ਸੰਬੰਧਤ ਹਨ । ਇਥੇ ਇਹ ਗੱਲ ਵਰਣਯੋਗ ਹੈ ਕਿ ਇਹਨਾਂ ਦਾ ਤੀਸਰਾ ਸਾਥੀ ਜੋ ਕਿ ਇਹਨਾਂ ਦੀ ਵੀਡੀਉ ਬਣਾ ਰਿਹਾ ਸੀ ਉਸਨੂੰ ਮੋਗਾ ਪੁਲਸ ਨੇ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...
























