ਮੋਗਾ ਦੇ ਉੱਘੇ ਪੱਤਰਕਾਰ ਅਮਰ ਸਿੰਘ ਐਡਵੋਕੇਟ ਦਾ ਦਿਹਾਂਤ
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ)- ਮੋਗਾ ਦੇ ਉੱਘੇ ਪੱਤਰਕਾਰ ਅਮਰ ਸਿੰਘ ਅੇਡਵੋਕੇਟ ਬੀਤੀ ਸ਼ਾਮ ਸਵਰਗਵਾਸ ਹੋ ਗਏ। ਉਹ ਲੰਬਾ ਸਮਾਂ ਪੀ.ਟੀ.ਆਈ./ ਯੂ.ਅੇਨ.ਆਈ/ ਇੰਡੀਅਨ ਅੇਕਸਪ੍ਰੇਸ ਦੇ ਪੱਤਰਕਾਰ ਰਹੇ। ਪੱਤਰਕਾਰੀ ਦੇ ਨਾਲ ਨਾਲ ਨੋਟਰੀ ਪਬਲਿਕ ਰਾਂਹੀ ਲੋਕਾਂ ਦੀ ਸੇਵਾ ਕੀਤੀ।ਅਮਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਿਹਰ 4 ਵਜੇ ਗਾਂਧੀ ਰੋਡ ਮੋਗਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਅਮਰ ਸਿੰਘ ਆਪਣੇ ਪਿਛੇ ਤਿੰਨ ਲੜਕੀਆਂ ਛੱਡ ਗਏ ਹਨ।























