ਦਫਤਰ ਦੁਆਲੇ 42 ਕਿਲੋਮੀਟਰ ਮੈਰਾਥਨ ਦੋੜ ਦੋੜੀ
ਮੈਰਾਥਨ ਫਰੰਟ ਲਾਈਨ ਤੇ ਕੰਮ ਕਰ ਰਹੇ ਯੋਧਿਆਂ ਨੂੰ ਸਮਰਪਿਤ ਕੀਤੀ
ਐਸ ਏ ਐਸ ਨਗਰ, 27 ਅਪ੍ਰੈਲ( ਵਿਸ਼ਵ ਵਾਰਤਾ)- ਦੇਸ਼ ਭਰ ਦੇ ਮਹਾਂਨਗਰਾਂ ਚ ਅਨੇਕਾਂ ਮੈਰਾਥਨ ਦੋੜਾਂ ਨਾਲ ਤਗਮੇ ਜਿੱਤਣ ਵਾਲੇ ਸਬ ਇੰਸਪੈਕਟਰ ਰੋਹਿਤ ਹੀਰਾ ਨੇ 42 ਕਿਲੋਮੀਟਰ ਦੋੜ ਨਾਲ ਹੁਣ ਲੋਕਾਂ ਦੇ ਦਿਲ ਜਿੱਤੇ ਹਨ,ਇਹ ਮੈਰਾਥਨ ਦੋੜ ਉਸ ਨੇ ਚੰਡੀਗੜ੍ਹ ਜਾਂ ਮੁਹਾਲੀ ਦੀਆਂ ਸੜਕਾਂ ਤੇ ਹੀ ਨਹੀਂ ,ਸਗੋਂ ਅਪਣੇ ਮੁਹਾਲੀ ਸਾਈਬਰ ਕ੍ਰਾਈਮ ਦਫਤਰ ਦੇ ਦੁਆਲੇ 200 ਮੀਟਰ ਦੇ ਟਰੈਕ ਚ ਹੀ 42 ਕਿਲੋਮੀਟਰ ਮੈਰਾਥਨ ਦੋੜ ਲਾਕੇ ਨਵਾਂ ਇਤਿਹਾਸ ਸਿਰਜਿਆ ਹੈ,ਨਾਲ ਹੀ ਘਰਾਂ ਚੋਂ ਨਿਕਲਕੇ ਖੇਡ ਗਰਾਊਂਡਾਂ ਵੱਲ ਭੱਜਦੇ ਲੋਕਾਂ ਨੂੰ ਸਨੇਹਾ ਦਿੱਤਾ ਵੀ ਦਿੱਤਾ ਹੈ ਕਿ ਘਰੇ ਟਿਕਕੇ ਵੀਂ ਹਰ ਤਰ੍ਹਾਂ ਦੀ ਦੋੜ ਜਾਂ ਕਸਰਤ ਕੀਤੀ ਜਾ ਸਕਦੀ ਹੈ, ਅਨੇਕਾਂ ਮੈਰਾਥਨ ਫਤਹਿ ਕਰਨ ਲਈ ਘਰ ਦੀ ਛੱਤ ਤੇ ਪ੍ਰੈਕਟਿਸ ਕਰਦੇ ਰਹੇ ਰੋਹਿਤ ਹੀਰੇ ਨੇ ਆਪਣੀ ਇਹ ਦੋੜ ਸਬ ਇੰਸਪੈਕਟਰ ਹਰਜੀਤ ਸਿੰਘ ਅਤੇ ਕਰੋਨਾ ਦੀ ਭਿਆਨਕ ਬਿਮਾਰੀ ਦਾ ਫਰੰਟ ਲਾਈਨ ਤੇ ਟਾਕਰਾ ਕਰ ਰਹੇ ਡਾਕਟਰਾਂ, ਪੁਲੀਸ, ਮੀਡੀਆ, ਬੈਂਕ ਮੁਲਾਜ਼ਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੂੰ ਸਲਾਮ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਨੂੰ ਨਿਯਮਾਂ ਦੀ ਪਾਲਣਾ ਕਰਕੇ ਇਸ ਫਰੰਟ ਲਾਈਨ ਦੇ ਯੋਧਿਆਂ ਨੂੰ ਸਲਾਮ ਕਰਨਾ ਚਾਹੀਦਾ ਹੈ।
ਰੋਹਿਤ ਨੇ ਆਪਣੀ 42 ਕਿਲੋਮੀਟਰ ਮੈਰਾਥਨ 4 ਘੰਟੇ 28 ਮਿੰਟ ਚ ਪੂਰੀ ਕੀਤੀ, ਇਸ ਸਮੇਂ 215 ਚੱਕਰ ਲੱਗੇ ,ਜਿਸ ਲਈ ਲਗਭਗ 6 ਮਿੰਟ ਤੋਂ ਵੱਧ ਦਾ ਸਮਾਂ ਲੱਗਿਆ,ਇਸ ਮੌਕੋ ਇੰਸਪੈਕਟਰ ਭਗਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੀ ਦੋੜਨ ਵੇਲੇ ਅਤੇ ਦੋੜਨ ਦੀ ਸਲਾਹ ਵੇਲੇ ਉਸ ਨੂੰ ਹੌਸਲਾ ਦਿੱਤਾ, ਰੋਹਿਤ ਦਾ ਕਹਿਣਾ ਹੈ ਕਿ ਕੁਦਰਤ ਨੇ ਇਸ ਭਿਆਨਕ ਸਮੇਂ ਦੌਰਾਨ ਸਾਨੂੰ ਸਭਨਾਂ ਨੂੰ ਅਨੇਕਾਂ ਸਨੇਹੇ ਦਿੱਤੇ ਹਨ,ਜਿਸ ਕਰਕੇ ਸਾਨੂੰ ਕੁਦਰਤ ਦੇ ਵਰਤਾਰਿਆਂ ਨੂੰ ਸਮਝਣਾ ਚਾਹੀਦਾ ਹੈ, ਸਾਨੂੰ ਹਮੇਸ਼ਾਂ ਹੀ ਸਿਰਫ ਆਪਣੀ ਸੋਖ ਜਾਂ ਭਲਾਈ ਲਈ ਕੁਦਰਤ ਨਾਲ ਖਿਲਵਾੜ ਨਹੀੰ ਕਰਨਾ ਚਾਹੀਦਾ ।
ਰੋਹਿਤ ਨੇ ਮੰਨਿਆ ਕਿ ਲੋਕਾਂ ਨੂੰ ਘਰਾਂ ਚ ਅਨੇਕਾਂ ਸਰੀਰਕ,ਮਾਨਸਿਕ ਪਰੇਸ਼ਾਨੀਆਂ ਹਨ,ਪਰ ਇਨ੍ਹਾਂ ਨੂੰ ਦੂਰ ਕਰਨ ਲਈ ਕਿਸੇ ਨਿਯਮਾਂ ਨੂੰ ਤੋੜਨ ਦੀ ਥਾਂ ਬਦਲਵੇਂ ਹੱਲ ਕੱਢਣ ਦੀ ਲੋੜ ਹੈ।
ਸਟੇਟ ਸਾਈਬਰ ਕ੍ਰਾਇਮ ਦੇ ਏ ਆਈ ਜੀ ਇੰਦਰਬੀਰ ਸਿੰਘ ਡੀ ਐਸ ਪੀ ਸਮਰਪਾਲ ਸਿੰਘ ਅਤੇ ਇੰਸਪੈਕਟਰ ਭਗਵੰਤ ਸਿੰਘ ਰਿਆੜ ਜਿੰਨਾਂ ਦੀ ਪ੍ਰੇਰਨਾ ਨਾਲ ਉਹ ਦੋੜੇ ਸਨ ,ਨੇ ਕਿਹਾ ਕਿ ਬਿਪਤਾ ਦੀ ਘੜੀ ਚ ਅਜਿਹੇ ਕੀਰਤੀਮਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਵਿਅਕਤੀਆਂ ਲਈ ਹੋਸਲਾ ਅਤੇ ਆਮ ਲਈ ਪ੍ਰੇਰਨਾ ਬਣਦੇ ਹਨ।