ਮੈਂ ਮੰਡੀ ਛੱਡਕੇ ਕਿਤੇ ਨਹੀਂ ਜਾਵਾਂਗੀ : ਕੰਗਨਾ ਰਣੌਤ
ਮੰਡੀ, 4 ਜੂਨ (ਵਿਸ਼ਵ ਵਾਰਤਾ):- ਹਿਮਾਚਲ ਦੇ ਮੰਡੀ ਤੋਂ ਜਿੱਤ ਵੱਲ ਅੱਗੇ ਵੱਧ ਰਹੀ ਕੰਗਨਾ ਰਣੌਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਦੇ ਕਿਹਾ ਹੈ ਕਿ ਉਹਨਾਂ ਨੂੰ ਜੋ ਲੀਡ ਮਿਲ ਰਹੀ ਹੈ ਉਹ ਬੀਜੇਪੀ ਦੀ ਲੀਡ ਹੈ। ਉਹਨਾਂ ਕਿਹਾ ਮੰਡੀ ਦੀ ਜਨਤਾ ਨੇ ਉਹਨਾਂ ਦਾ ਸਨਮਾਨ ਕੀਤਾ ਹੈ। ਕੰਗਨਾ ਨੇ ਕਿਹਾ ਕਿ ਉਹ ਮੰਡੀ ਛੱਡਕੇ ਕਿਤੇ ਨਹੀਂ ਜਾ ਰਹੇ ਅਤੇ ਮੋਦੀ ਜੀ ਦੇ ਸਬਕਾ ਸਾਥ ਸਬਕਾ ਵਿਕਾਸ ਦੇ ਸੁਪਨੇ ਲਈ ਕੰਮ ਕਰਨਗੇ।























