ਚੰਡੀਗੜ੍ਹ 26 ਅਗਸਤ ( ਵਿਸ਼ਵ ਵਾਰਤਾ )- – ਬਲਬੀਰ ਸਿੱਧੂ ਸਿਹਤ ਮੰਤਰੀ ਪੰਜਾਬ 👇
“ਮੈਂ ਇਹਤਿਆਤ ਵਜੋਂ ਅੱਜ ਆਪਣਾ ਕੋਰੋਨਾ ਟੈਸਟ ਕਰਵਾਇਆ। ਮੈਂ ਆਪ ਸੱਭ ਨੂੰ ਵੀ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਨੂੰ ਬੁਖਾਰ ਤੇ ਖੰਗ ਹੈ ਜਾਂ ਤੁਸੀਂ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਤਾਂ ਆਪਣਾ ਟੈਸਟ ਜਰੂਰ ਕਰਵਾਓ। ਤੁਸੀਂ ਸਿੱਧੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਬਿਨਾਂ ਕਿਸੇ ਡਾਕਟਰੀ ਪ੍ਰੈਸਕ੍ਰਿਪਸ਼ਨ ਤੋਂ ਟੈਸਟ ਕਰਵਾ ਸਕਦੇ ਹੋ। ਜੇਕਰ ਤੁਸੀਂ ਕੋਰੋਨਾ ਦੇ ਲੱਛਣਾਂ ਨੂੰ ਅਣਗੌਲਿਆ ਕਰਦੇ ਹੋ ਤਾਂ ਇਹ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ ਘਾਤਕ ਵੀ ਹੋ ਸਕਦਾ ਹੈ।”- ਬਲਬੀਰ ਸਿੱਧੂ ਸਿਹਤ ਮੰਤਰੀ ਪੰਜਾਬ























