ਚੰਡੀਗੜ੍ਹ, 13 ਅਪ੍ਰੈਲ (ਵਿਸ਼ਵ ਵਾਰਤਾ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਰੋਡਰੇਜ ਮਾਮਲੇ ਵਿਚ ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਵਿਚ ਦਿੱਤੇ ਗਏ ਬਿਆਨ ਨਾਲ ਖੁੱਲ੍ਹ ਕੇ ਆਪਣੀ ਗੱਲ ਰੱਖੀ| ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਜੋ ਕੁਝ ਕਿਹਾ ਹੈ ਉਹ ਕਿਉਂ ਕਿਹਾ ਹੈ, ਇਸ ਬਾਰੇ ਵਿਚ ਉਹ ਨਹੀਂ ਜਾਣਦੇ| ਇਸ ਦਾ ਜਵਾਬ ਜਾਂ ਤਾਂ ਮੁੱਖ ਮੰਤਰੀ ਦੇ ਸਕਦੇ ਹਨ ਜਾਂ ਫਿਰ ਐਡਵੋਕੇਟ ਜਨਰਲ| ਸਿੱਧੂ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਕੁਝ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਜੋ ਕੁਝ ਵੀ ਹੋਵੇਗਾ, ਉਸ ਦਾ ਬੋਝ ਉਹ ਖੁਦ ਆਪਣੇ ਮੋਢਿਆਂ ਉਤੇ ਚੁੱਕਣਗੇ|
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕੋਰਟ ਦੇ ਅਧੀਨ ਮਾਮਲਾ ਹੈ, ਇਸ ਤੇ ਕੋਈ ਟਿੱਪਣੀ ਨਹੀਂ ਕਰਾਂਗਾ| ਮੈਂ ਸਰਕਾਰ ਤੋਂ ਖਫਾ ਹਾਂ, ਨਾਰਾਜ਼ ਹਾਂ ਜਾਂ ਗੁੱਸੇ ਵਿਚ ਹਾਂ ਉਹ ਜੋ ਕੁਝ ਮੇਰੇ ਅੰਦਰ ਹੈ ਉਸ ਦਾ ਬੋਝ ਮੇਰੇ ਮੋਢਿਆਂ ਉਤੇ ਹੀ ਰਹੇਗਾ ਅਤੇ ਮੈਨੂੰ ਇਸ ਤੋਂ ਜਿਆਦਾ ਕੁਝ ਨਹੀਂ ਬੋਲਣਾ| ਇਹ 30 ਸਾਲ ਪੁਰਾਣਾ ਮਾਮਲਾ ਹੈ ਅਤੇ ਇਸ ਨੂੰ ਅੰਜਾਮ ਤੱਕ ਪਹੁੰਚਣ ਵਿਚ ਸਮਾਂ ਲੱਗ ਸਕਦਾ ਹੈ| ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਸਰਵਉੱਚ ਅਦਾਲਤ ਉਤੇ ਪੂਰਾ ਭਰੋਸਾ ਹੈ|
ਸਾਲ 1988 ਦੇ ਰੋਡਰੇਜ ਦੇ ਇਕ ਮਾਮਲੇ ਵਿਚ ਸਾਲ 2006 ਵਿਚ ਹਾਈਕੋਰਟ ਤੋਂ ਸਿੱਧੂ ਨੂੰ ਤਿੰਨ ਸਾਲ ਦੀ ਸਜਾ ਮਿਲੀ ਸੀ| ਇਸ ਦੇ ਖਿਲਾਫ ਸਿੱਧੂ ਨੇ ਉਚ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ| ਇਸ ਪਟੀਸ਼ਨ ਉਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਸਜਾ ਬਰਕਰਾਰ ਰੱਖਣ ਦੀ ਸਲਾਹ ਦਿੱਤੀ| ਇਸ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ|
ਉੱਧਰ ਪੀੜਛ ਪੱਖ ਗੁਰਨਾਮ ਸਿੰਘ ਦੇ ਪਰਿਵਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਖਿਲਾਫ ਉਚ ਅਦਾਲਤ ਵਿਚ ਅਪੀਲ ਕਰਕੇ ਕਿਹਾ ਹੈ ਕਿ ਸਿੱਧੂ ਨੂੰ ਮਿਲੀ ਤਿੰਨ ਸਾਲ ਦੀ ਸਜਾ ਕਾਫੀ ਨਹੀਂ ਹੈ ਤੇ ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ|
ਖਰੜ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ
ਮੋਹਾਲੀ 5 ਮਈ (ਸਤੀਸ਼ ਕੁਮਾਰ ਪੁੱਪੀ))-ਖਰੜ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਹਾਰਟ ਅਟੈਕ ਨਾਲ ਮੌਤ ਦੀ ਦੁੱਖ ਭਰੀ...