ਮੇਅਰ ਸੰਜੀਵ ਬਿੱਟੂ ਖਿਲਾਫ਼ ਲਿਆਂਦਾ ਬੇਭਰੋਸਗੀ ਮਤਾ ਡਿੱਗਿਆ, ਨਹੀਂ ਮਿਲਿਆ ਦੋ-ਤਿਹਾਈ ਬਹੁਮਤ
ਕਾਂਗਰਸੀ ਉਮੀਦਵਾਰ ਨੂੰ ਬਣਾਇਆ ਗਿਆ ਕਾਰਜਕਾਰੀ ਮੇਅਰ
ਪੜ੍ਹੋ, ਪੂਰਾ ਮਾਮਲਾ

ਚੰਡੀਗੜ੍ਹ,25ਨਵੰਬਰ(ਵਿਸ਼ਵ ਵਾਰਤਾ)-ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਉਤਾਰਨ ਲਈ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਵਿੱਚ ਅੱਜ ਕਾਂਗਰਸ ਦੋ-ਤਿਹਾਈ ਬਹੁਮਤ ਹਾਸਲ ਨਹੀਂ ਕਰ ਪਾਈ। ਕਾਂਗਰਸੀ ਖੇਮੇ ਨੂੰ 36 ਵੋਟਾਂ ਪਈਆਂ, ਜਦੋਂ ਕਿ ਕੈਪਟਨ ਕਰੀਬੀ ਬਿੱਟੂ ਨੂੰ 25 ਵੋਟਾਂ ਪਈਆਂ, ਮੇਅਰ ਨੂੰ ਉਤਾਰਨ ਲਈ ਦੋ ਤਿਹਾਈ ਬਹੁਮਤ ਯਾਨੀ ਕਿ 42 ਵੋਟਾਂ ਦੀ ਲੋੜ ਸੀ।
ਇਸਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ ਹੈ। ਲੋਕਲ ਬਾਡੀ ਮੰਤਰੀ ਨੇ ਦੱਸਿਆ ਕਿ ਅਸੀਂ ਮੇਅਰ ਬਿੱਟੂ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਆਖਿਆ ਸੀ, ਉਸਨੂੰ 31 ਦੀ ਥਾਂ 25 ਵੋਟਾਂ ਪਈਆਂ, ਜਿਸ ਕਾਰਨ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਊਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਨਹੀਂ ਵੋਟ ਪਾਈ। ਹੁਣ ਮੇਅਰ ਧੜੇ ਦਾ ਅਗਲਾ ਰੁੱਖ ਕਿ ਹੋਵੇਗਾ, ਇਹ ਕੁੱਝ ਦੇਰ ਬਾਅਦ ਪਤਾ ਚੱਲੇਗਾ।






















