ਮੁੱਖ ਮੰਤਰੀ ਵੱਲੋਂ ਦਿੱਤੀ ਸ਼ਾਹੀ ਦਾਵਤ ਤੇ ਉਲੰਪਿਕ ਚੈਂਪਿਅਨਾਂ ਮਨਪ੍ਰੀਤ ਸਿੰਘ ਤੇ ਨੀਰਜ ਚੋਪੜਾ ਨੇ ਕੀਤਾ ਧੰਨਵਾਦ
ਕੈਪਟਨ ਦੀ ਮਹਿਮਾਨਨਵਾਜ਼ੀ ਦੇ ਖਿਡਾਰੀ ਹੋਏ ਮੁਰੀਦ
ਚੰਡੀਗੜ੍ਹ, 9ਸਤੰਬਰ(ਵਿਸ਼ਵ ਵਾਰਤਾ) ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟਵੀਟਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਰਾਤ ਦਿੱਤੀ ਸ਼ਾਹੀ ਦਾਵਤ ਤੇ ਆਪ ਖਾਣਾ ਬਣਾਉਣ ਤੇ ਫਿਰ ਪਰੋਸਣ ਦੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਕੈਪਟਨ ਵੱਲੋਂ ਦਿੱਤੀ ਇਸ ਸ਼ਾਹੀ ਦਾਵਤ ਤੇ ਧੰਨਵਾਦ ਕੀਤਾ।

























