ਮੁੱਖ ਮੰਤਰੀ ਮੋਤੀਆ ਮੁਕਤ ਪੰਜਾਬ ਅਭਿਆਨ ਤਹਿਤ ਅੱਖਾਂ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ
ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ)-ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਨੇ ਚਿੱਟੇ ਮੋਤੀਏ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਉਲੀਕੀ ਹੋਈ ਹੈ। ਜਿਸ ਦੇ ਤਹਿਤ ਅੱਜ ਡਾ: ਸੁਰਿੰਦਰ ਪਾਲ ਕੌਰ ਐਸ.ਐਮ.ਓ, ਪੀ.ਐਚ. ਸੀ. ਘੜੂੰਆਂ ਦੀ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਸਨੇਟਾ ਵਿਖੇ ਅੱਖਾਂ ਦਾ ਮੁਫ਼ਤ ਕੈਪ ਲਗਾਇਆ ਗਿਆ। ਇਸ ਕੈਂਪ ਵਿੱਚ ਐਪਥੈਲਮਿਕ ਅਫਸਰ ਰਜਿੰਦਰ ਸਿੰਘ ਵੱਲੋਂ 130 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿਚੋਂ 25 ਮਰੀਜ਼ ਚਿੱਟੇ ਮੋਤੀਆਂ ਤੋਂ ਪੀੜਤ ਪਾਏਂ ਗਏ, ਪੀੜਤ ਪਾਏਂ ਗਏ ਮਰੀਜ਼ਾਂ ਦਾ ਅਪਰੇਸ਼ਨ 6 ਦਸੰਬਰ 2021 ਨੂੰ ਸਿਵਲ ਹਸਪਤਾਲ ਖਰੜ ਵਿਖੇ ਕੀਤਾ ਜਾਵੇਗਾ।
ਇਸ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਅਫਸਰ ਰਚਨਾ ਕੁਮਾਰੀ ਨੇ ਕਿਹਾ ਕਿ ਵਧਦੀ ਉਮਰ ਦੇ ਵਿੱਚ ਅੱਖ ‘ਚ ਮੋਤੀਆ ਹੋ ਜਾਣਾ ਇੱਕ ਆਮ ਅਤੇ ਗੰਭੀਰ ਸਮੱਸਿਆ ਹੈ। ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਹੋਵੇ, ਤਾਂ ਮਰੀਜ ਦੀ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਜਾ ਸਕਦੀ ਹੈ, ਪੰਜਾਬ ਸਰਕਾਰ ਦਾ ਇਸ ਤਰ੍ਹਾਂ ਦੇ ਕੈਂਪ ਲਗਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਡਾ: ਅਨਿਲ ਵਸ਼ਿਸ਼ਟ, ਡਾ: ਰਮਨਪ੍ਰੀਤ ਸਿੰਘ ਚਾਵਲਾ, ਡਾ: ਸੁਖਬੀਰ ਰਾਣਾ, ਹਰਜਿੰਦਰ ਕੌਰ (LHV) ਵੀ ਮੌਜੂਦ ਸਨ।























