ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟਰਾਂ ਲਈ ਕੀਤਾ ਵੱਡਾ ਐਲਾਨ
ਪੜ੍ਹੋ ਪੂਰੀ ਖਬਰ
ਚੰਡੀਗਰ੍ਹ,23 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਹੋਰ ਵੱਡ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਅਕਾਉਂਟ ਤੇ ਲਿਖਿਆ ਹੈ ਕਿ ਜਿਹਰੇ ਟਰਾਂਸਪੋਰਟਰ ਕੋਰੋਨਾ ਕਾਰਨ ਮੋਟਰ ਟੈਕਸ ਨਹੀਂ ਭਰ ਸਕੇ ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ।
ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ।
ਕੋਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ।
ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ ਵਿੱਚ ਉਹਨਾਂ ਦੇ ਨਾਲ ਖੜ੍ਹੇ ਹਾਂ।
— Bhagwant Mann (@BhagwantMann) April 23, 2022