ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਜਨਮਦਿਨ ਦੀਆਂ ਦਿੱਤੀਆਂ ਵਧਾਈਆਂ
ਸ਼ੇਅਰ ਕੀਤੀਆਂ ਆਪਣੇ ਵਿਆਹ ਵਾਲੇ ਦਿਨ ਦੀ ਫੋਟੋ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅੱਜ ਜਨਮ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਭਗਵੰਤ ਮਾਨ ਨੇ ਲਿਖਿਆ ਕਿ “ਉਹ ਆਦਮੀ ਜਿਸਨੇ ਭਾਰਤ ਵਿੱਚ ਰਾਜਨੀਤੀ ਨੂੰ ਬਦਲਿਆ ਅਤੇ ਆਮ ਆਦਮੀ ਨੂੰ ਬਦਲਾਅ ਦੀ ਅਗਵਾਈ ਕਰਨ ਲਈ ਸ਼ਕਤੀ ਦਿੱਤੀ – ਮੈਂ ਉਸਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਪ੍ਰਮਾਤਮਾ ਤੁਹਾਨੂੰ ਦੇਸ਼ ਦੀ ਸੇਵਾ ਕਰਨ ਲਈ ਲੰਬੀ ਉਮਰ ਬਖਸ਼ੇ।“
The man who transformed politics in India and empowered common man to lead the change – I wish him a very happy birthday. May god bless him with a long life to serve the country. @ArvindKejriwal pic.twitter.com/5tCdxdluP6
— Bhagwant Mann (@BhagwantMann) August 16, 2022























