ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਤੇ ਅਤੀ ਨਜ਼ਦੀਕੀ ਅਤੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਕੁੜਮ ਅਤੇ ਨੌਜਵਾਨ ਆਗੂ ਵਿਕਰਮਜੀਤ ਇੰਦਰ ਸਿੰਘ ਚਾਹਲ ਦੇ ਸਹੁਰਾ ਸਾਬ ਜਗਦੀਸ਼ ਪਾਲ ਸਿੰਘ ਗਰੇਵਾਲ ਸਰਬਸੰਮਤੀ ਨਾਲ ਲੁਧਿਆਣਾ ਵਿਚ ਪੈਂਦੇ ਪਿੰਡ ਦਾਦ ਦੇ ਸਰਪੰਚ ਚੁਣੇ ਗਏ। ਉੱਘੇ ਸਮਾਜ ਸੇਵਕ ਜਗਦੀਸ਼ ਗਰੇਵਾਲ ਐਨ.ਐੱਸ.ਯੂ.ਆਈ ਦੇ ਜਨਰਲ ਸਕੱਤਰ ਇਕਬਾਲ ਸਿੰਘ ਗਰੇਵਾਲ ਦੇ ਪਿਤਾ ਹਨ।
ਪੰਜਾਬ ਵਿਚ ਕੱਲ੍ਹ ਕਾਗਜਾਂ ਦੀ ਹੋਈ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਦਾਦ ਪਿੰਡ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਵਿਅਕਤੀ ਵੱਲੋਂ ਕਾਗਜ ਨਹੀਂ ਭਰੇ ਗਏ ਅਤੇ ਉਨ੍ਹਾਂ ਨੂੰ ਸਮੁੱਚੇ ਪਿੰਡ ਨੇ ਇਕਮਿਕ ਹੋਣ ਦਾ ਸਬੂਤ ਦਿੰਦਿਆਂ ਸਰਬਸੰਮਤੀ ਨਾਲ ਪੰਚਾਇਤ ਨੂੰ ਚੁਣ ਲਿਆ ਗਿਆ ਹੈ। ਉਨ੍ਹਾਂ ਸਰਪੰਚ ਬਣਨ ਤੋਂ ਬਾਅਦ ਕਿਹਾ ਕਿ ਉਹ ਪਿੰਡ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦੇਣਗੇ ਅਤੇ ਪੜ੍ਹਾਈ, ਖੇਡਾਂ, ਹਰ ਤਰ੍ਹਾਂ ਦਾ ਵਿਕਾਸ, ਭਾਈਚਾਰਕ ਸਾਂਝ, ਸਮਾਜਿਕ ਵਿਕਾਸ ਸਮੇਤ ਹਰ ਖੇਤਰ ਵਿਚ ਪਿੰਡ ਲਈ ਰੁੱਝੇ ਰਹਿਣਗੇ।