ਮੁੱਖ ਮੰਤਰੀ ਚੰਨੀ ਵੱਲੋਂ ਬਿਕਰਮ ਮਜੀਠੀਆ ਖਿਲਾਫ਼ ਕੀਤੀ ਤਲਖ਼ ਟਿੱਪਣੀ ‘ਤੇ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
ਸਦਨ ਵਿੱਚ ਮੱਚਿਆ ਹੰਗਾਮਾ
ਚੰਡੀਗੜ੍ਹ,11 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਵਿੱਚ ਅਕਾਲੀ ਦਲ ਖਿਲਾਫ ਜੋਰਦਾਰ ਭਾਸ਼ਣ ਦਿੱਤਾ । ਇਸ ਦੌਰਾਨ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਤਲਖ਼ ਟਿੱਪਣੀ ਕੀਤੀ ਜਿਸ ਤੋਂ ਬਾਅਦ ਸਦਨ ਵਿੱਚ ਉੱਠੇ ਵਿਵਾਦ ਨੂੰ ਰੋਕਣ ਲਈ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਰੋਕ ਦਿੱਤਾ ਹੈ।






















