ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਸਥਾਨ ਦੌਰਾ ਰੱਦ
ਪੜ੍ਹੋ, ਕੀ ਹੈ ਕਾਰਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਸਥਾਨ ਦੌਰਾ ਮੌਕੇ ਤੇ ਹੀ ਰੱਦ ਕਰ ਦਿੱਤਾ ਗਿਆ ਹੈ। ਰਾਜਸਥਾਨ ਸਰਕਾਰ ਨੇ ਜੈਪੁਰ ਵਿੱਚ ਉਨ੍ਹਾਂ ਲਈ ਇੱਕ ਦਾਅਵਤ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸੀ।
ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਖੁਦ ਮੁੱਖ ਮੰਤਰੀ ਚੰਨੀ ਦੇ ਰਾਜਸਥਾਨ ਦੌਰੇ ਨੂੰ ਰੱਦ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਲਖੀਮਪੁਰ ਖੀਰੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ।
एआईसीसी ने जो दो दिन का प्रोग्राम दे दिया है, लखीमपुर खीरी में दुखद घटना हुई है, आठ किसान मारे गए हैं उसे लेकर देशभर में आक्रोश है… और उत्तरप्रदेश की प्रभारी महामंत्री प्रियंका गांधी जी को भी वहां पर डिटेन किया हुआ है
— Ashok Gehlot (@ashokgehlot51) October 5, 2021
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। 5-6 ਅਕਤੂਬਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਨੇ ਦੇਸ਼ ਵਿਆਪੀ ਹੜਤਾਲ-ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
साथ ही 5-6 अक्टूबर को एआईसीसी ने किसानों के साथ में एकजुटता दिखाने के लिए देशभर में धरने-प्रदर्शन का आह्वान किया है इन परिस्थितियों में पंजाब सीएम का राजस्थान दौरा एवं उनके सम्मान में मुख्यमंत्री निवास पर आयोजित लंच कार्यक्रम रद्द हो गया है।
— Ashok Gehlot (@ashokgehlot51) October 5, 2021
ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਲਈ ਜੈਪੁਰ ਵਿਖੇ ਰੱਖਿਆ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।