ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਤੇ ਪਹੁੰਚੇ ਸੁਨਾਮ
ਸ਼ਹੀਦ ਊਧਮ ਸਿੰਘ ਮੈਮੋਰਿਅਲ ਅਤੇ ਅਜਾਇਬਘਰ ਨੂੰ ਕੀਤਾ ਲੋਕ ਅਰਪਿਤ

ਚੰਡੀਗੜ੍ਹ,31 ਜੁਲਾਈ(ਵਿਸ਼ਵ ਵਾਰਤਾ) ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਨਾਮ ਵਿਖੇ ਬਣਾਈ ਗਈ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਨੂੰ ਲੋਕ ਅਰਪਣ ਕੀਤਾ। 2.61 ਕਰੋੜ ਦੀ ਲਾਗਤ ਨਾਲ 4 ਏਕੜ ’ਚ ਤਿਆਰ ਕੀਤੀ ਗਈ ਮੈਮੋਰੀਅਲ ’ਚ ਸ਼ਹੀਦ ਊਧਮ ਸਿੰਘ ਦਾ ਤਾਂਬੇ ਦਾ ਬੁੱਤ, ਸ਼ਹੀਦ ਨਾਲ ਜੁੜੀਆਂ ਨਿਸ਼ਾਨੀਆਂ ਸੰਭਾਲਣ ਲਈ ਅਜਾਇਬ ਘਰ, ਆਉਣ ਵਾਲੇ ਲੋਕਾਂ ਲਈ ਕੈਫੇਟੇਰੀਆ ਤੇ ਹੋਰ ਸੁਵਿਧਾਵਾਂ ਦਾ ਵੀ ਪ੍ਰਬੰਧ ਹੈ।





















