ਚੰਡੀਗੜ੍ਹ 19 ਅਗਸਤ( ਵਿਸ਼ਵ ਵਾਰਤਾ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਵੀ ਵੀਸਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ
“ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ”
ਰਾਹ ਦਸੇਰੇ, ਗਿਆਨ ਦੇ ਸੋਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਇਸ ਪਵਿੱਤਰ ਗ੍ਰੰਥ ਵਿੱਚ ਦਰਜ ਹੈ ਤੇ ਨਾ ਸਿਰਫ਼ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਸਗੋਂ ਭਗਤਾਂ, ਭੱਟਾਂ ਦੀ ਬਾਣੀ ਵੀ ਇਸ ਵਿੱਚ ਹੈ ਜੋ ਸਾਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਮੇਰੀ ਅਰਦਾਸ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਤੋਂ ਗੁਜ਼ਰ ਰਿਹਾ ਸਮੁੱਚਾ ਵਿਸ਼ਵ ਇੱਕਜੁੱਟ ਹੋ ਕੇ ਇਸ ‘ਤੇ ਫ਼ਤਿਹ ਹਾਸਲ ਕਰੇ ਤੇ ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ ਸਾਨੂੰ ਇਸ ਔਖੀ ਘੜੀ ‘ਚੋਂ ਨਿਕਲਣ ਦਾ ਬੱਲ ਬਖਸ਼ਣ। ਸਤਿਨਾਮ ਸ੍ਰੀ ਵਾਹਿਗੁਰੂ






















