ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਫਿਰ ਆਉਣਗੇ ਪੰਜਾਬ ਦੌਰੇ ਤੇ

ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ)- ਦਿੱਲੀ ਦੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਆ ਰਹੇ ਹਨ। ਦੱਸ ਦੱਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਦੂਸਰੀ ਵਾਰ ਪੰਜਾਬ ਆ ਰਹੇ ਹਨ। ਜਾਣਕਾਰੀ ਹੈ ਕਿ ਕੇਜਰੀਵਾਲ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨਾਲ ਉਹਨਾਂ ਦੇ ਗੁਰਦਾਸਪੁਰ ਸਥਿਤ ਪਿੰਡ ਸੇਖਵਾਂ ਵਿੱਚ ਮੁਲਾਕਾਤ ਕਰਨਗੇ।
ਇਸ ਮੁਲਾਕਾਤ ਦਾ ਉਦੇਸ਼ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਠੇ ਮਿਲ ਕੇ ਲੜਨਗੇ।ਦੱਸ ਦੱਈਏ ਕਿ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਸੰਸਥਾਪਕ ਮੈਂਬਰਾਂ ਵਿੱਚ ਸ਼ਾਮਲ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਪਾਰਟੀ ਦੇ ਖਿਲਾਫ ਖੜ੍ਹੇ ਹਨ ਅਤੇ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਚੱਲ ਰਹੇ ਹਨ।






















