ਮੁਹਾਲੀ ਦੇ ਪਿੰਡ ਝੰਜੇੜੀ ਵਿੱਚ ਮਿਲੀਆਂ 1 ਬੱਚੇ ਅਤੇ 2 ਔਰਤਾਂ ਦੀਆਂ ਲਾਸ਼ਾਂ
ਇਲਾਕੇ ਵਿੱਚ ਫੈਲੀ ਸਨਸਨੀ
ਚੰਡੀਗੜ੍ਹ 29 ਅਕਤੂਬਰ(ਵਿਸ਼ਵ ਵਾਰਤਾ)- ਮੋਹਾਲੀ ਨੇੜਲੇ ਪਿੰਡ ਝੰਜੇੜੀ ਤੋਂ ਤਿੰਨ ਲਾਸ਼ਾਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ। ਹੋਰ ਜਾਣਕਾਰੀ ਅਨੁਸਾਰ ਤੜਕੇ ਸਵੇਰੇ 3 ਵਜੇ ਇੱਥੋਂ ਦੇ ਇੱਕ ਢਾਬਾ ਮਾਲਕ ਨੇ ਤਿੰਨ ਲਾਸ਼ਾਂ ਦੇਖੀਆਂ ਅਤੇ ਇਸਦੀ ਸੂਚਨਾ ਪੁਲਿਸ ਚੌਂਕੀ ਮਜਾਤ ਨੂੰ ਦਿੱਤੀ ਹੈ। ਇਹ ਲਾਸ਼ਾਂ 2 ਮਹਿਲਾਵਾਂ ਅਤੇ ਇੱਕ ਬੱਚੇ ਦੀਆਂ ਹਨ। ਜਿਸ ਦੀ ਉਮਰ 4 ਤੋਂ 5 ਸਾਲ ਦੇ ਕਰੀਬ ਹੈ। ਪੁਲਿਸ ਨੇ ਇਹਨਾਂ ਲਾਸ਼ਾਂ ਨੂੰ ਖਰੜ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
























