9ਵੇਂ ਦਿਨ ਲਏ 19 ਸੈਪਲ ਵੀ ਆਏ ਨੈਗਟਿਵ
ਬੁਢਲਾਡਾ 19, ਅਪ੍ਰੈਲ(ਬਾਂਸਲ): ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ 3 ਅਪ੍ਰੈਲ ਨੂੰ ਲਏ ਗਏ ਕਰੋਨਾਂ ਟੈਸਟ ਵਿੱਚੋਂ 30 ਸਾਲਾਂ ਇੱਕ ਔਰਤ ਦਾ ਕਰੋਨਾ ਟੈਸਟ ਹੁਣ ਨੈਗਟਿਵ ਆਉਣ ਕਾਰਨ ਜਿਲ੍ਹੇ ਦੇ ਲੋਕਾਂ ਲਈ ਇੱਕ ਖੁਸ਼ੀ ਦੀ ਖਬਰ ਹੈ. ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਿਜਾਮੂਦੀਨ ਮਰਕਸ ਨਾਲ ਸੰਬੰਧਤ 5 ਜਮਾਤੀਆਂ ਤੋਂ ਬਾਅਦ 6 ਸਥਾਨਕ ਲੋਕਾਂ ਸਮੇਤ 11 ਲੋਕਾ ਦੇ ਟੈਸਟ ਪਾਜਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਨਿਗਰਾਨ ਟੀਮ ਹੇਠ ਰੱਖਿਆ ਗਿਆ ਹੈ. ਜਿੱਥੇ 14 ਦਿਨਾਂ ਬਾਅਦ 3 ਕਰੋਨਾਂ ਪਾਜਟਿਵ ਪੀੜਤਾਂ ਦੇ ਟੈਸਟ ਲਏ ਗਏ ਜਿਸ ਵਿੱਚੋਂ ਇੱਕ ਔਰਤ ਦਾ ਟੈਸਟ ਨੈਗਟਿਵ ਪਾਇਆ ਗਿਆ ਅਤੇ 2 ਲੋਕਾਂ ਦੇ ਟੈਸਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ. ਇਸ ਤੋਂ ਇਲਾਵਾ 9ਵੇਂ ਦਿਨ ਲਏ ਬੁਢਲਾਡਾ ਦੇ ਅਸਿਧੇ ਤੌਰ ਤੇ ਜਮਾਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਲਏ ਗਏ 19 ਕਰੋਨਾ ਸੈਪਲਾਂ ਦੀ ਰਿਪੋਰਟ ਵੀ ਨੈਗਟਿਵ ਪਾਏ ਗਏ ਹਨ. ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਕੀਤੇ ਰਹੇ ਵੱਖ ਵੱਖ ਵਾਰਡਾਂ ਦੇ ਸਰਵੇਖਣ ਦੇ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜਰ ਆ ਰਹੀ ਹੈ. ਉੱਧਰ ਜਿਲ੍ਹੈ ਅੰਦਰ ਐੱਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਵੀ ਪੁਲਿਸ ਮੁਲਾਜਮਾਂ ਦੀ ਹੋਸਲਾ ਅਫਜਾਈ ਅਤੇ ਲੋਕਾਂ ਨੂੰ ਇਤਿਹਾਤ ਵਜੋਂ ਜਾਰੀ ਕੀਤੇ ਗਏ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿਣ ਦੀ ਕੀਤੀ ਅਪੀਲ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ. ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੀ ਅਗਵਾਈ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ. ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾ ਦਾ ਸਮੇ ਸਮੇ ਸਿਰ ਪਾਲਣ ਕਰਨ.
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਝਟਕਾ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਝਟਕਾ ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਸਮੇਤ ਕਈ ਆਗੂ ਮੁੱਖ ਮੰਤਰੀ ਮਾਨ ਦੀ ਮੌਜੂਦਗੀ...