ਮੁਹਾਲੀ ਅਦਾਲਤ ਅਤੇ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਅਗਾਉਂ ਜ਼ਮਾਨਤ ਦੇਣ ਲਈ ਪਟੀਸ਼ਨ ਪਹਿਲਾਂ ਹੀ ਕੀਤੀ ਰੱਦ
![](https://wishavwarta.in/wp-content/uploads/2018/06/sumedh-singh-saini-300x181.jpg)
ਚੰਡੀਗੜ੍ਹ 15 ਸਤੰਬਰ ( ਵਿਸ਼ਵ ਵਾਰਤਾ)-ਆਈਏਐਸ ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਕੇਸ ਵਿੱਚ ਅਗਾਉਂ ਜ਼ਮਾਨਤ ’ਤੇ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ 3 ਜੱਜਾਂ ਦੀ ਬੈਂਚ ਵਿੱਚ ਸੁਣਵਾਈ ਕੀਤੀ ਜਾਏਗੀ। ਦੱਸ ਦੇਈਏ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਉਂ ਜ਼ਮਾਨਤ ਦੇਣ ਤੋਂ ਪਹਿਲਾਂ ਮੁਹਾਲੀ ਕੋਰਟ, ਉਸ ਸਮੇਂ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ।ਜਿਸ ਤੋਂ ਬਾਅਦ ਸਾਬਕਾ ਡੀਜੀਪੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਜਿਸਦੀ ਸੁਣਵਾਈ ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਹੋਣੀ ਸੀ, ਪਰ ਕਾਗਜ਼ਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਨੇ ਇਸ ਨੂੰ ਡਿਫੈਕਟ ਲਿਸਟ ਵਿਚ ਪਾ ਦਿੱਤਾ ਸੀ। ਜਿਸਦੇ ਬਾਅਦ ਹੁਣ ਅੱਜ ਸੁਪਰੀਮ ਕੋਰਟ ਵਿੱਚ ਸੁਮੇਧ ਸੈਣੀ ਦੀ ਅਗਾਉਂ ਜ਼ਮਾਨਤ ‘ਤੇ ਸੁਣਵਾਈ ਹੋਵੇਗੀ ।