ਮੁਖਤਾਰ ਅੰਸਾਰੀ ਨੂੰ ਮੋਹਾਲੀ ਦੀ ਅਦਾਲਤ ਵਿੱਚ ਫਿਰੌਤੀ ਮਾਮਲੇ ਚ’ ਕੀਤਾ ਗਿਆ ਪੇਸ਼
ਕੀਤੇ ਗਏ ਸੀ ਸਖ਼ਤ ਪ੍ਰਬੰਧ
ਫਿਰ ਤੋਂ ਭੇਜਿਆ ਗਿਆ ਜੇਲ੍ਹ

ਮੋਹਾਲੀ, 31 ਮਾਰਚ(ਵਿਸ਼ਵ ਵਾਰਤਾ)- ਮੁਖਤਾਰ ਅੰਸਾਰੀ ਨੂੰ ਮੋਹਾਲੀ ਦੀ ਅਦਾਲਤ ਵਿੱਚ ਵ੍ਹੀਲਚੇਅਰ ਤੇ ਫਿਰੌਤੀ ਮਾਮਲੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਮੁਖਤਾਰ ਅੰਸਾਰੀ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਵੀ ਰੋਕ ਕੇ ਰੱਖਿਆ। ਇਸ ਦੌਰਾਨ ਮੁਖਤਾਰ ਅੰਸਾਰੀ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ, ਉਹ ਬੇਗੁਨਾਹ ਹੈ। ਅੱਜ ਦੀ ਪੇਸ਼ੀ ਤੋਂ ਬਾਅਦ ਅੰਸਾਰੀ ਨੂੰ ਵਾਪਸ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਮੁਖਤਾਰ ਅੰਸਾਰੀ ਨੂੰ 12 ਅਪ੍ਰੈਲ ਨੂੰ ਫੇਰ ਤੋਂ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।






















