ਚੰਡੀਗੜ੍ਹ, 2 ਮਈ (ਵਿਸ਼ਵ ਵਾਰਤਾ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੋਸ਼ਲ ਮੀਡੀਆ ਉਤੇ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਅਫਵਾਹਾਂ ਫੈਲਾਉਣ ਵਾਲੇ ਗੈਰ ਸਮਾਜੀ ਤੱਤਾਂ ਉÎੱਤੇ ਵਰ੍ਹਦੇ ਹੋਏ ਅੱਜ ਕਿਹਾ ਕਿ ਅਜਿਹੇ ਸ਼ਰਾਰਤੀ ਤੱਤਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਸਾਇਬਰ ¬ਕ੍ਰਾਇਮ ਸੈÎੱਲ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਜੋ ਕਿ ਸੂਬਾ ਸਰਕਾਰ ਦੁਆਰਾ ਬੀਤੇ ਕੱਲ੍ਹ ਫਰੀਦਕੋਟ ਤੋਂ ਸ਼ੁਰੂ ਕੀਤੀ ਗਈ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਉÎੱਤੇ ਕੀਤੇ ਜਾ ਰਹੇ ਇਸ ਭੰਡੀ ਪ੍ਰਚਾਰ ਕਿ ਇਹ ਦਵਾਈ ਬੱਚਿਆਂ ਵਿੱਚ ਨਪੁੰਸਕਤਾ ਪੈਦਾ ਕਰਦੀ ਹੈ, ਦਾ ਮੂੰਹ ਤੋੜਵਾਂ ਜੁਆਬ ਦਿੰਦੇ ਹੋਏ ਅਫਵਾਹ ਫੈਲਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਸਬੰਧੀ ਕੋਈ ਠੋਸ ਤੱਥ ਲੈ ਕੇ ਸਾਹਮਣੇ ਆਉਣ ਕਿ ਬੀਤੇ ਕਈ ਵਰਿ੍ਹਆਂ ਦੌਰਾਨ ਮੀਜ਼ਲਜ਼ ਅਤੇ ਐਮ.ਐਮ.ਆਰ. ਦਵਾਈ ਨਾਲ ਕਿੰਨੇ ਵਿਅਕਤੀ ਨਪੁੰਸਕਤਾ ਦੇ ਸ਼ਿਕਾਰ ਹੋਏ ਹਨ। ਸੂਬੇ ਦੇ ਕੁਝ ਸਥਾਨਾਂ ਉÎੱਤੇ ਇਸ ਦਵਾਈ ਮਗਰੋਂ ਕੁਝ ਬੱਚਿਆਂ ਦੇ ਬੇਹੋਸ਼ ਹੋਣ ਸਬੰਧੀ ਮੀਡੀਆ ਰਿਪੋਰਟਾਂ ਉÎੱਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਭ ਘਬਰਾਹਟ ਕਾਰਨ ਹੋਇਆ ਸੀ ਅਤੇ ਇਨ੍ਹਾਂ ਬੱਚਿਆਂ ਵਿੱਚ ਹੋਰ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ ਸਨ। ਇਨ੍ਹਾਂ ਬੱਚਿਆਂ ਨੂੰ ਕੁਝ ਚਿਰ ਨਿਗਰਾਨੀ ਵਿੱਚ ਰੱਖਣ ਤੋਂ ਬਾਅਦ ਛੇਤੀ ਹੀ ਛੁੱਟੀ ਦੇ ਦਿੱਤੀ ਗਈ ਸੀ।
ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੇ ਦਿਨੀਂ ਮੀਜ਼ਲਜ਼ ਰੁਬੇਲਾ ਦਵਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ 2,36,043 ਬੱਚਿਆਂ ਨੂੰ ਪਹਿਲੇ ਦਿਨ ਇਹ ਦਵਾਈ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਕਿ ਕੁਝ ਗੈਰ ਸਮਾਜੀ ਤੱਤ ਝੂਠੇ ਅਤੇ ਅਫਵਾਹਕੁੰਨ ਪ੍ਰਚਾਰ ਰਾਹੀਂ ਇਸ ਮੀਜ਼ਲਜ਼ ਰੁਬੇਲਾ ਮੁਹਿੰਮ ਨੂੰ ਲੀਹੋਂ ਲਾਹੁਣਾ ਲੋਚਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੀਜ਼ਲਜ਼ ਦੀ ਦਵਾਈ ਬੱਚਿਆਂ ਨੂੰ ਕੌਮੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਦਿੱਤੀ ਜਾ ਰਹੀ ਹੈ ਜਦੋਂ ਕਿ ਰੁਬੇਲਾ ਨਿੱਜੀ ਖੇਤਰ ਵਿੱਚ ਮਹਿੰਗੀ ਕੀਮਤ ਉÎੱਤੇ 20 ਤੋਂ ਜ਼ਿਆਦਾ ਵਰਿ੍ਹਆਂ ਤੋਂ ਦਿੱਤੀ ਜਾਂਦੀ ਐਮ.ਐਮ.ਆਰ. ਦਵਾਈ ਦਾ ਹਿੱਸਾ ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਸਰਕਾਰ ਨੇ ਰੁਬੇਲਾ ਨੂੰ ਕੌਮੀ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਇਸ ਦੇ ਖਿਲਾਫ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ, ‘‘ ਇਹੋ ਦਵਾਈ ਪੂਰੀ ਦੁਨੀਆ ਵਿੱਚ ਕਾਮਯਾਬੀ ਨਾਲ ਇਸਤੇਮਾਲ ਹੋ ਰਹੀ ਹੈ।ਲੂਲੂ’’
ਸ੍ਰੀ ਬ੍ਰਹਮ ਮਹਿੰਦਰਾ ਨੇ ਲੋਕਾਂ ਨੂੰ ਅਤੇ ਖਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੇ ਬੱਚਿਆਂ ਨੂੰ ਇਹ ਦਵਾਈ ਦਿਵਾਉਣ ਲਈ ਸਾਹਮਣੇ ਆਉਣ।