ਮਾਨਸਾ, 9 ਅਪਰੈਲ
ਖੇਤਾਂ ਵਿਚ ਪੱਕੀ ਖੜ੍ਹੀ ਕਣਕ ਦੀ ਫਸਲ ਦੌਰਾਨ ਅਚਾਨਕ ਮੌਸਮ ਵਿਚ ਆਈ ਤਬਦੀਲੀ ਨੇ ਮਾਲਵਾ ਖੇਤਰ ਵਿਚ ਅਨੇਕਾਂ ਥਾਵਾਂ ‘ਤੇ ਹਾੜੀ ਦੀ ਮੁੱਖ ਫ਼ਸਲ ਕਣਕ ਨੂµ ਧਰਤੀ ‘ਤੇ ਵਿਛਾ ਦਿੱਤਾ ਹੈ। ਕਣਕ ਦੇ ਨਾਲ ਹੀ ਜੌਂਅ,ਪਛੇਤੀ ਸਰੋਂ ਅਤੇ ਪਸੂਆਂ ਦੇ ਹਰੇ^ਚਾਰੇ ਦਾ ਵੀ ਨੁਕਸਾਨ ਕਰ ਦਿੱਤਾ ਹੈ। ਇਸ ਨੁਕਸਾਨ ਦੀ ਮਾਰ ਹੇਠ ਸਭ ਤੋਂ ਜ਼ਿਆਦਾ ਤਾਜ਼ਾ ਬੀਜੀਆਂ ਗਈਆਂ ਇਸ ਰੁੱਤ ਦੀਆਂ ਸਬਜ਼ੀਆਂ ਆਈਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਕੱਦੂ ਜਾਤੀਆਂ ਦੀਆਂ ਸਬਜ਼ੀਆਂ ਸ਼ਾਮਲ ਹਨ।
ਮੌਸਮ ਮਹਿਕਮੇ ਵੱਲੋਂ ਅਗਲੇ 24 ਘµਟਿਆਂ ਦੌਰਾਨ ਰਾਜ ਵਿਚ ਮੌਸਮ ਦੇ ਬੇਈਮਾਨ ਹੋਣ ਸੰਬµਧੀ ਦਿੱਤੀ ਜਾਣਕਾਰੀ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਕਿਸਾਨ ਅਸਮਾਨ ਉਪਰ ਛਾਈਆਂ ਕਾਲੀਆਂ ਘਟਾਵਾਂ ਨੂµ ਵੇਖਕੇ ਝੁਰਨ ਲੱਗਿਆ ਹੈ। ਖੇਤੀ ਮਾਹਿਰਾਂ ਦਾ ਮµਨਣਾ ਹੈ ਕਿ ਜੇਕਰ ਪµਜਾਬ ਵਿਚ ਅਜਿਹਾ ਮੌਸਮ ਜਾਰੀ ਰਹਿµਦਾ ਹੈ ਤਾਂ ਹਾੜੀ ਦੀਆਂ ਸਾਰੀਆਂ ਫ਼ਸਲਾਂ ਦਾ ਨੁਕਸਾਨ ਖੜ੍ਹਾ ਹੋ ਸਕਦਾ ਹੈ। ਵੈਸੇ ਸਿੱਧੇ ਪਏ ਮੀਂਹ ਨੂੰ ਮਾਹਿਰਾਂ ਨੇ ਫਸਲਾਂ ਲਈ ਸ਼ੁਭ ਦੱਸਿਆ ਹੈ।
ਮੌਸਮ ਦੀ ਇਸ ਤਬਦੀਲੀ ਨਾਲ ਕਿਸਾਨਾਂ ਨੂµ ਆਪਣੇ ਸੁਪਨਿਆਂ ਦਾ ਮਲੀਆਮੇਟ ਹµੁਦਾ ਵਿਖਾਈ ਦੇਣ ਲੱਗਿਆ ਹੈ। ਅਨੇਕਾਂ ਕਿਸਾਨਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਸਾਫ਼^ਸੁਥਰੇ ਮੌਸਮ ਦੀ ਲੋੜ ਸੀ, ਪਰ ਅਸਮਾਨ ‘ਤੇ ਚਮਕਦੀਆਂ ਬਿਜਲੀਆਂ ਅਤੇ ਮੀਂਹ^ਝੱਖੜ ਨੇ ਉਨ੍ਹਾਂ ਨੂµ ਡੂµਘੀਆਂ ਸੋਚਾਂ ਵਿਚ ਡੋਬ ਧਰਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਮੌਸਮ ਉਸ ਵੇਲੇ ਬੇਈਮਾਨ ਹੋਇਆ ਹੈ, ਜਦੋਂ ਹਾੜੀ ਦੀ ਮੁੱਖ ਫਸਲ ਕਣਕ ਬਿਲਕੁਲ ਪੱਕਕੇ ਤਿਆਰ ਹੋਈ ਪਈ ਹੈ ਅਤੇ ਖੇਤਾਂ ਵਿਚ ਕਣਕ ਦੀ ਵਾਢੀ ਦਾ ਪੂਰਾ ਜ਼ੋਰ ਹੈ।
ਇਸੇ ਦੌਰਾਨ ਹੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾH ਪਰਮਜੀਤ ਸਿµਘ ਬਰਾੜ ਦਾ ਕਹਿਣਾ ਹੈ ਕਿ ਇਸ ਵੇਲੇ ਮੌਸਮ ਵਿਚ ਦਿਨ ਸਮੇਂ ਚµਗੀਆਂ ਧੁੱਪਾਂ ਲੱਗਣ ਦਾ ਵੇਲਾ ਹੈ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਰਹਿਣਾ ਵੀ ਜ਼ਰੂਰੀ ਹੈ, ਪਰ ਇਸ ਮੌਸਮ ਨੇ ਕਿਸਾਨਾਂ ਨੂµ ਫ਼ਿਕਰਾਂ ਵਿਚ ਡੋਬ ਧਰਿਆ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਮੌਸਮ ਦੀ ਖ਼ਰਾਬੀ ‘ਤੇ ਡੂµਘੀ ਚਿµਤਾ ਜ਼ਾਹਿਰ ਕਰਦਿਆਂ ਪµਜਾਬ ਸਰਕਾਰ ਤੋਂ ਮµਗ ਕੀਤੀ ਹੈ ਕਿ ਕਿਸਾਨਾਂ ਦੀਆਂ ਬਾਰਸ਼ ਅਤੇ ਝੱਖੜ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਤੁਰµਤ ਗਿਰਦਾਵਰੀ ਕਰਵਾਈ ਜਾਵੇ ਅਤੇ ਲੋੜੀਂਦਾ ਮੁਆਵਜ਼ਾ ਕਿਸਾਨਾਂ ਨੂµ ਦਿੱਤਾ ਜਾਵੇ ਤਾਂ ਕਿ ਉਹ ਕੁੱਝ ਰਾਹਤ ਮਹਿਸੂਸ ਕਰ ਸਕਣ।