ਮਿੱਡੂਖੇੜਾ ਕਤਲ ਕਾਂਡ ‘ਚ ਸੁਖਪ੍ਰੀਤ ਬੁੱਢਾ ਦਾ ਨਾਮ ਆਇਆ ਸਾਹਮਣੇ
ਚੰਡੀਗੜ੍ਹ 9 ਅਗਸਤ ( ਵਿਸ਼ਵ ਵਾਰਤਾ ) ਬੀਤੇ ਸ਼ਨੀਵਾਰ ਯੂਥ ਅਕਾਲੀ ਦਲ ਲੀਡਰ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਵਿਚ ਪੁਲਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਵਾਰਦਾਤ ਵਿਚ ਗੈਂਗਸਟਰ ਲੱਕੀ ਦਾ ਨਾਮ ਸਾਹਮਣੇ ਆ ਰਿਹਾ ਹੈ। ਜੋ ਕਿ ਗੈਂਗਸਟਰ ਸੁਖਪ੍ਰੀਤ ਬੁੱਡਾ ਦਾ ਖਾਸਮ ਖਾਸ ਹੈ। ਸੂਤਰਾਂ ਦੇ ਮੁਤਾਬਕ ਪੁਲਸ ਇਨਵੈਸਟੀਗੇਸ਼ਨ ਵਿਚ ਹੁਣ ਗੈਂਗਸਟਰ ਸੁਖਪ੍ਰੀਤ ਬੁੱਢਾ ਤੋਂ ਵੀ ਪੁਲਿਸ ਪੁੱਛਗਿੱਛ ਕਰੇਗੀ। ਜਾਣਕਾਰੀ ਮੁਤਾਬਿਕ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈਕੇ ਪੁੱਛਗਿੱਛ ਕਰੇਗੀ।