ਮੰਤਰੀ ਗੁਰਪ੍ਰੀਤ ਕਾਂਗੜ ਸਮੇਤ ਡੀ.ਸੀ., ਐਸ.ਐਸ.ਪੀ. ਅਤੇ ਰਾਜਸੀ ਨੇਤਾ ਰਹੇ ਹੱਕੇ—ਬੱਕੇ
ਮਾਨਸਾ, 28 ਜੁਲਾਈ (ਵਿਸ਼ਵ ਵਾਰਤਾ)- ਮਾਨਸਾ ਦੀ ਧਰਤੀ ਤੇ ਸਿਰਸਾ ਰੋਡ ਤੇ ਪਹਿਲੀ ਵਾਰ ਸ਼ਹਿਰੀਆਂ ਨੂੰ ਸਕੈਟਿੰਗ ਦਾ ਨਜ਼ਾਰਾ ਦੇਖਣ ਲਈ ਮਿਲਿਆ। ਇਸ ਲµਬੀ ਰੇਸ ਵਿਚ ਪਿਓ—ਪੁੱਤ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਅਜੀਤ ਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਸਕੈਟਿੰਗ ਰਾਹੀਂ ਆਪਣਾ ਤਜਰਬਾ ਦਿਖਾਇਆ, ਜਿਸ ਨੂੰ ਦੇਖਕੇ ਸ਼ਹਿਰੀ ਦੰਗ ਰਹਿ ਗਏ। ਉਨ੍ਹਾਂ ਦੱਸਿਆ ਕਿ ਸਕੈਟਿੰਗ ਕਰਨਾ ਉਨ੍ਹਾਂ ਦੀ ਹਰ ਦਿਨ ਦੀ ਕਸਰਤ ਤੇ ਸੈਰ ਵਿਚ ਸ਼ਾਮਿਲ ਹੈ ਤੇ ਆਮ ਲੋਕਾਂ ਨੂੰ ਵੀ ਖੇਡ ਦੇ ਤੌਰ *ਤੇ ਇਸ ਨੂੰ ਅਪਨਾਉਣ ਦੀ ਲੋੜ ਹੈ।
ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਕਰਵਾਈ ਗਈ ਇਸ ਮਿµਨ੍ਹੀ ਟਰਾਈ ਐਥਲੋਨ ਦੌਰਾਨ ਭਾਵੇਂ ਆਮ ਲੋਕਾਂ ਨੇ ਪੈਦਲ ਚਾਲ, ਸਾਇਕਲਿੰਗ ਅਤੇ ਦੌੜ ਵਿਚ ਭਾਗ ਲਿਆ, ਪਰ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜਿਲ੍ਹਾ ਕਾਂਗਰਸ ਪ®ਧਾਨ ਬਿਕਰਮ ਸਿੰਘ ਮੋਫ਼ਰ ਨੇ ਸਕੈਟਿੰਗ ਕਰਕੇ ਇਕ ਵੱਖਰਾ ਨਜਾਰਾ ਬੰਨ੍ਹ ਦਿੱਤਾ। ਉਹ ਦੋਨੇ ਪਿਓ—ਪੁੱਤ ਇਸ ਸਾਰੇ ਪ੍ਗਰੋਰਾਮ ਦੌਰਾਨ ਖਿੱਚ ਦਾ ਕੇਂਦਰ ਬਣੇ ਰਹੇ, ਕਿਉਂਕਿ ਉਨ੍ਹਾਂ ਨੇ ਆਪਣੇ ਸਕੈਟਿੰਗ ਸ਼ੂਜ਼ ਪਾਕੇ ਨਵੀਂ ਦਾਣਾ ਮੰਡੀ ਤੋਂ ਨਹਿਰੂ ਕਾਲਜ ਤਕ ਦਾ ਸਫ਼ਰ ਕਰਦਿਆਂ ਮਾਨਸਾ ਨਿਵਾਸੀਆਂ ਨੂੰ ਸਿਹਤ ਪ®ਤੀ ਜਾਗਰੂਕ ਹੋਣ ਦਾ ਹੋਕਾ ਦਿੱਤਾ।
ਮਿੰਨ੍ਹੀ ਟਰਾਈ ਐਥਲੋਨ ਦੌਰਾਨ ਪੁੱਜੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਅਤੇ ਐਸ.ਐਸ.ਪੀ. ਮਨਧੀਰ ਸਿੰਘ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਅਤੇ ਰਾਜਸੀ ਨੇਤਾ ਦੋਨੇ ਪਿਓ—ਪੁੱਤਾਂ ਵੱਲੋਂ ਕੀਤੀ ਗਈ ਇਸ ਸਕੈਟਿੰਗ ਤੋਂ ਹੱਕੇ—ਬੱਕੇ ਰਹਿ ਗਏ।
ਇਸ ਦੌਰਾਨ ਬੋਲਦਿਆਂ ਸ੍ਰੀ ਮੋਫ਼ਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਸਕੈਟਿੰਗ ਪਹਿਨਕੇ ਟਰਾਈ ਐਥਲੋਨ ਵਿਚ ਸ਼ਾਮਲ ਹੋਣ ਦਾ ਮੰਤਵ ਲੋਕਾਂ ਨੂੰ ਖੇਡਾਂ ਪ®ਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ, ਜਿੱਥੇ ਸਾਨੂੰ ਅਨੁਸ਼ਾਸ਼ਨ ਵਿਚ ਰਹਿਣਾ ਸਿਖਾਉਂਦੀਆਂ ਹਨ, ਉੱਥੇ ਹੀ ਇਹ ਸਾਡੀ ਸਿਹਤ ਦੀ ਤੰਦਰੁਸਤੀ ਲਈ ਵੀ ਜਰੂਰੀ ਹਨ।
ਸਾਬਕਾ ਵਿਧਾਇਕ ਸ੍ਰੀ ਮੋਫਰ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਵੱਧ ਸਕੈਟਿੰਗ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਵੀ ਲੰਬੇ ਸਮੇਂ ਤੋਂ ਸਕੈਟਿੰਗ ਨੂੰ ਕਰਦਾ ਹੈ, ਇਸੇ ਕਰਕੇ ਉਹ ਸਿਹਤ ਪੱਖੋਂ ਤੰਦਰੁਸਤ ਪਏ ਹਨ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਅਤੇ ਹੋਰ ਥਾਵਾਂ *ਤੇ ਅਕਸਰ ਸਕੈਟਿੰਗ ਕਰਦੇ ਰਹਿੰਦੇ ਹਨ।
ਫੋਟੋ ਕੈਪਸ਼ਨ 1 : ਸਿਰਸਾ—ਲੁਧਿਆਣਾ ਮੁੱਖ ਮਾਰਗ *ਤੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਸਕੈਟਿੰਗ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ
ਫੋਟੋ ਨੰਬਰ: 2 ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ, ਐਥਲੀਟਾਂ ਬਰਾਬਰ ਸਕੈਟਿੰਗ ਦੌਰਾਨ ਦੌੜਦੇ ਹੋਏ। ਫੋਟੋ: ਵਿਸ਼ਵ ਵਾਰਤਾ