ਨਰਿੰਦਰ ਕੁਮਾਰ ਟਿੰਕੂ ਘਈ ਪ੍ਰਧਾਨ ਤੇ ਅਨੀਤਾ ਉੱਪ ਪ੍ਰਧਾਨ ਬਣੀ
ਬਲਾਚੌਰ, 4 ਜਨਵਰੀ (ਵਿਸ਼ਵ ਵਾਰਤਾ) -ਮਿਉਂਸੀਪਲ ਕੌਂਸਲ ਬਲਾਚੌਰ ਦੀ ਚੋਣ ਉਪਰੰਤ ਅੱਜ ਪ੍ਰਧਾਨ ਤੇ ਉਪ ਪ੍ਰਧਾਨ ਦੇ ਅਹੁਦੇ ਲਈ ਹੋਈ ਸਰਵਸੰਮਤੀ ਉਪਰੰਤ ਸਮੁਚੀ ਚੋਣ ਪ੍ਰਕਿਰਿਆ ਸਮਾਪਤ ਹੋ ਗਈ। ਕਨਵੀਨਰ ਕਮ ਐਸਡੀਐਮ ਬਲਾਚੌਰ ਜਗਜੀਤ ਸਿੰਘ ਦੀ ਪ੍ਰਧਾਨਗੀ ਚੱਲੀ ਚੋਣ ਪ੍ਰਕਿਰਿਆ ਦੌਰਾਨ ਸਭ ਤੋਂ ਪਹਿਲਾਂ ੧੫ ਵਾਰਡਾਂ ਦੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ,ਇਸ ਮੌਕੇ ਬਲਾਚੌਰ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਹਾਜਿਰ ਹੋਏ।ਇਸ ਮੌਕੇ ਨਰਿੰਦਰ ਕੁਮਾਰ ਟਿੰਕੂ ਘਈ ਨੂੰ ਪ੍ਰਧਾਨ ਤੇ ਅਨੀਤਾ ਨੂੰ ਉਪ ਪ੍ਰਧਾਨ ਬਣਾਇਆ ਗਿਆ। ਈ/a ਅਵਤਾਰ ਚੰਦ ਨੇ ਦੱਸਿਆਂ ਕਿ ਪ੍ਰਧਾਨਗੀ ਦੇ ਅਹੁਦੇ ਲਈ ਵਾਰਡ ਨੰਬਰ ੫ ਦੇ ਐਮ/ਸੀ ਨਰੇਸ਼ ਚੇਚੀ ਨੇ ਨਰਿੰਦਰ ਕੁਮਾਰ ਟਿੰਕੂ ਘਈ ਦਾ ਨਾਂਅ ਪ੍ਰਪੋਜ ਕੀਤਾ ਅਤੇ ਵਾਰਡ ਨੰਬਰ ੨ ਦੇ ਸੋਮ ਨਾਥ ਨੇ ਤਾਈਦ ਕੀਤੀ,ਇਸੇ ਤਰਾਂ ਵਾਰਡ ਨੰਬਰ ੮ ਦੇ ਨਿੱਥਲੇਸ਼ ਸੋਨੀ ਨੇ ਵਾਰਡ ਨੰਬਰ ੧੪ ਦੇ ਸੋਢੀ ਸਿੰਘ ਦਾ ਨਾਮ ਪੇਸ਼ ਕੀਤਾ,ਅਤੇ ਕਨਵੀਨਰ ਜਗਜੀਤ ਸਿੰਘ ਦੇ ਪੁੱਛੇ ਜਾਣ ਤੇ ਸੋਢੀ ਸਿੰਘ ਨੇ ਪ੍ਰਧਾਨਗੀ ਪਦ ਲਈ ਕੋਰੀ ਨਾਂਹ ਕਰ ਦਿੱਤੀ,ਜਿਸ ਤੇ ਸਰਵਸੰਮਤੀ ਨਾਲ ਨਰਿੰਦਰ ਕੁਮਾਰ ਟਿੰਕੂ ਘਈ ਨੂੰ ਪ੍ਰਧਾਨ ਐਲਾਨਿਆ ਗਿਆ।ਇਸ ਉਪਰੰਤ ਉੱਪ ਪ੍ਰਧਾਨ ਅਹੁਦੇ ਲਈ ਵਾਰਡ ਨੰਬਰ ੧੨ ਦੇ ਕੌਂਸਲਰ ਪਰਵਿੰਦਰ ਕੁਮਾਰ ਭਿੰਦਾਂ ਨੇ ਵਾਰਡ ਨੰਬਰ ੧੩ ਦੀ ਅਨੀਤਾ ਦਾ ਨਾਂਅ ਪੇਸ਼ ਕੀਤਾ,ਜੱਦੋਂ ਕਿ ਵਾਰਡ ਨੰਬਰ ੪ ਦੇ ਕੌਂਸਲਰ ਲਾਲ ਬਹਾਦਰ ਗਾਂਧੀ ਨੇ ਤਾਈਦ ਕੀਤੀ,ਇਸੇ ਤਰਾਂ ਵਾਰਡ ਨੰਬਰ ੧੧ ਦੀ ਕੁਲਦੀਪ ਕੌਰ ਦਾ ਨਾਂਅ ਵਾਰਡ ਨੰਬਰ ੧੫ ਦੇ ਪਰਵਿੰਦਰ ਕੁਮਾਰ ਪੰਮਾਂ ਨੇ ਪੇਸ਼ ਕੀਤਾ,ਜਦੋਂ ਤਾਈਦ ਵਾਰਡ ਨੰਬਰ ੮ ਦੇ ਕੌਂਸਲਰ ਨਿਥਲੇਸ਼ ਸੋਨੀ ਨੇ ਕੀਤੀ,ਪਰ ਕੁਲਦੀਪ ਕੌਰ ਵੱਲੋਂ ਨਾਂਹ ਕੀਤੇ ਜਾਣ ਤੇ ਸਰਵਸੰਮਤੀ ਨਾਲ ਅਨੀਤਾ ਨੂੰ ਨਗਰ ਕੌਂਸਲ ਬਲਾਚੌਰ ਦਾ ਉੱਪ ਪ੍ਰਧਾਨ ਚੁੱਣ ਲਿਆ ਗਿਆ। ਇਸ ਮੌਕੇ ਬਲਵਿੰਦਰ ਕੌਰ,ਅਮਨਪ੍ਰੀਤ ਕੌਰ,ਸਵਿਤਾ ਬਜਾਜ,ਰੇਖਾ ਰਾਣੀ,ਵੀਰਤਾ ਰਾਣੀ ਸਮੇਤ ਰਾਜਪੂਤ ਸਭਾ ਚੇ ਚੇਅਰਮੈਨ ਰਾਣਾ ਦਿਲਾਵਰ ਸਿੰਘ ਤੇ ਹੋਰ ਹਾਜਿਰ ਸਨ।
ਕੈਪਸ਼ਨ-ਨਰਿੰਦਰ ਕੁਮਾਰ ਟਿੰਕੂ ਘਈ
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...