ਮਿਉਂਸਿਪਲ ਚੋਣਾਂ-ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਇਆ ਤਕਰਾਰ – ਕੀਤੀ ਪੱਥਰਬਾਜ਼ੀ
ਸੁਖਬੀਰ ਬਾਦਲ ਦੀ ਗੱਡੀ ਤੇ ਵੀ ਹੋਈ ਪੱਥਰਬਾਜ਼ੀ
ਕਈ ਵਿਅਕਤੀ ਜ਼ਖਮੀ

ਫ਼ਾਜ਼ਿਲਕਾ, 2 ਫਰਵਰੀ (ਵਿਸ਼ਵ ਵਾਰਤਾ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਹਲਕੇ ਜਲਾਲਾਬਾਦ ਤੋਂ ਅਕਾਲੀ ਉਮੀਦਵਾਰਾਂ ਦੇ ਨਗਰ ਕੌਂਸਲ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਗਏ ਸਨ ਤਾਂ ਇਸ ਸਮੇਂ ਕਾਂਗਰਸੀ ਵਿਧਾਇਕ ਰਮਿੰਦਰ ਆਵਲੇ ਦੇ ਪੁੱਤਰ ਯਤਿਨ ਆਂਵਲੇ ਦੀ ਅਗਵਾਈ ਚ ਕਾਂਗਰਸੀ ਵਰਕਰ ਵੀ ਮੌਜੂਦ ਸਨ । ਇਸ ਸਮੇਂ ਦੋਵਾਂ ਧਿਰਾਂ ਵਿੱਚ ਲੜਾਈ ਹੋਈ । ਇੱਕ ਦੂਜੇ ਤੇ ਪੱਥਰਬਾਜ਼ੀ ਦੇ ਹਮਲੇ ਕੀਤੇ ਗਏ । ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੀ ਜ਼ੈੱਡ ਸੁਰੱਖਿਆ ਵਾਲੀ ਸਕਿਉਰਿਟੀ ਦੀਆਂ ਗੱਡੀਆਂ ਦਾ ਵੀ ਨੁਕਸਾਨ ਪੁੱਜਣ ਦੀ ਸੂਚਨਾ ਹੈ । ਦੋਵਾਂ ਪਾਸਿਆਂ ਤੋਂ ਹਵਾਈ ਫਾਇਰ ਵੀ ਕੀਤੇ । ਪਰ ਇਸ ਸਮੇਂ ਪੁਲਸ ਮੂਕ ਦਰਸ਼ਕ ਬਣਕੇ ਹੀ ਦੇਖਦੀ ਰਹੀ ।






















