ਮਾਸਕ ਦੀ ਵਰਤੋ ਨੂੰ ਬਣਾਓ ਯਕੀਨੀ-ਸੋਨੀ
ਚਾਵਲਾ ਕੰਪਿਊਟਰ ਐਜੂਕੇਸ਼ਨ ਸੁਸਾਇਟੀ ਨੂੰ ਦਿੱਤਾ 1.50 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ 2 ਅਪੈ੍ਰਲ (ਵਿਸ਼ਵ ਵਾਰਤਾ)-ਕੋਰੋਨਾ ਦੀ ਦੂਜੀ ਲਹਿਰ ਤੋ ਬੱਚਣ ਲਈ ਜ਼ਰੂਰੀ ਹੈ ਕਿ ਅਸ਼ੀ ਸਾਰੇ ਮਾਸਕ ਦੀ ਵਰਤੋ ਨੂੰ ਯਕੀਨੀ ਬਣਾਈਏ ਅਤੇ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਪਣੇ ਗ੍ਰਹਿ ਵਿਖੇ ਵਾਰਡ ਨੰ: 57 ਦੇ ਅਧੀਨ ਪੈਦੇ ਇਲਾਕੇ ਨਵਾਂ ਕੋਟ ਵਿਖੇ ਸਥਿਤ ਚਾਵਲਾ ਕੰਪਿਊਟਰ ਐਜਕੂਸ਼ੇਨ ਸੁਸਾਇਟੀ ਨੂੰ ਗਰੀਬ ਬੱਚਿਆਂ ਨੂੰ ਕੰਪਿਊਟਰ ਸਿਖਾਉਣ ਅਤੇ ਪੜਾਈ ਲਈ ਮਦਦ ਕਰਨ ਲਈ 1.50 ਲੱਖ ਰੁਪਏ ਦਾ ਚੈਕ ਦੇਣ ਸਮੇ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਸਾਡੀ ਸਭ ਦੀ ਲਾਪਰਵਾਹੀ ਦੇ ਨਾਲ ਹੀ ਕਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜ ਭੜੱਕੇ ਵਾਲੀਆਂ ਥਾਵਾਂ ਤੋ ਜਾਣ ਤੋ ਗੁਰੇਜ਼ ਕਰਨ,ਸਮੇ ਸਮੇ ਸਿਰ ਆਪਣੇ ਹੱਥ ਸਾਫ ਕਰਨ ਅਤੇ ਮਾਸਕ ਦੀ ਵਰਤੋ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ। ਸ਼੍ਰੀ ਸੋਨੀ ਨੇ ਕਿਹਾ ਕਿ 45 ਸਾਲ ਦੀ ਉਮਰ ਤੋਂ ਵੱਧ ਸਭ ਵਿਅਕਤੀ ਨੂੰ ਕੋਵਿਡ 19 ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਲੜ੍ਹਨ ਵਿਚ ਕਾਫ਼ੀ ਸਹਾਇਕ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਲੋਕਾਂ ਨੂੰ ਮੁਫ਼ਤ ਵਿੱਚ ਲਗਾਇਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾ ਕੇ ਇਹ ਟੀਕਾ ਜ਼ਰੂਰੀ ਲਗਵਾਉਣ।
ਇਸ ਮੌਕੇ ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀ ਰਵੀ ਕਾਂਤ, ਚਾਵਲਾ ਕੰਪਿਊਟਰ ਅਤੇ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ: ਹਰਪ੍ਰੀਤ ਸਿੰਘ ਚਾਵਲਾ, ਜਤਿੰਦਰ ਸਿੰਘ ਚਾਵਲਾ, ਰਾਕੇਸ਼ ਖੰਨਾ, ਸ੍ਰੀ ਅੰਕਿਤ ਖੰਨਾ, ਸ੍ਰੀ ਸਰਤਾਜ ਸਿੰਘ ਹਾਜ਼ਰ ਸਨ।






















