– ਖੇਤੀ ਲਈ ਚੱਲਦੀਆਂ ਮੋਟਰਾਂ ਬੰਦ ਹੋਣ ਨਾਲ ਬਿਜਲੀ ਵਾਧੂ ਹੋਣ ਦੀ ਗੁੰਜਾਇਸ਼ ਵਧੀ
ਮਾਨਸਾ, 28 ਜੁਲਾਈ (ਵਿਸ਼ਵ ਵਾਰਤਾ)- ਮਾਲਵਾ ਖੇਤਰ ਵਿਚ ਪਏ ਮੀਂਹ ਨੇ ਖੇਤਾਂ ਵਿਚ ਲਹਿਰਾਂ—ਬਹਿਰਾਂ ਲਾ ਦਿੱਤੀਆਂ ਹਨ। ਅµਬਰੀ ਪਾਣੀ ਨੇ ਖੇਤਾਂ ਦੀਆਂ ਖ਼ਤਮ ਹੋਈਆਂ ਰੌਣਕਾਂ ਨੂµ ਬਹਾਲ ਕਰ ਦਿੱਤਾ। ਖੇਤੀਬਾੜੀ ਮਹਿਕਮੇ ਨੇ ਇਸ ਮੀਂਹ ਨੂµ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਇਸ ਮੀਂਹ ਨਾਲ ਖੇਤਾਂ ਦੀਆਂ ਮੋਟਰਾਂ ਚੱਲਣੀਆਂ ਬੰਦ ਹੋ ਗਈਆਂ ਹਨ, ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਕੋਲ ਬਿਜਲੀ ਫਾਲਤੂ ਹੋਣ ਦੀ ਗੁੰਜਾਇਸ਼ ਪੈਦਾ ਹੋ ਗਈ ਹੈ। ਖੇਤਾਂ ਵਿਚ ਅੱਜ ਸ਼ਾਮ ਨੂੰ ਦੂਰ ਤੱਕ ਬਿਜਲੀ ਦੀਆਂ ਮੋਟਰਾਂ ਬੰਦ ਪਈਆਂ ਸਨ।
ਖੇਤੀਬਾੜੀ ਮਹਿਕਮੇ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਮੀਂਹ ਤੋਂ ਪਿੱਛੋਂ ਇਸ ਪੱਤਰਕਾਰ ਨµੂ ਦੱਸਿਆ ਕਿ ਨਰਮੇ ਦੀ ਫ਼ਸਲ ਉਪਰ ਹੋਏ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਨੂµ ਇਸ ਮੀਂਹ ਨੇ ਧੋ ਸੁੱਟਣਾ ਹੈ, ਜਦੋਂ ਕਿ ਝੋਨੇ ਦੀ ਫ਼ਸਲ ਉਪਰਲੇ ਗੋਭ ਦੀ ਸੁµਡੀ ਅਤੇ ਪੱਤਾ ਲਪੇਟ ਸੁµਡੀ ਤੋਂ ਇਸ ਮੀਂਹ ਨੇ ਕਿਸਾਨਾਂ ਨੂµ ਭਾਰੀ ਲਾਭ ਪਹµੁਚਾਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਸਾਉਣੀ ਦੀਆਂ ਫ਼ਸਲਾਂ ਉਪਰ ਯੂਰੀਆ ਖਾਦ ਦੀ ਆਖ਼ਰੀ ਕਿਸ਼ਤ ਨਹੀਂ ਲਿਖਾਰੀ ਹੈ, ਉਹ ਖੇਤਾਂ ਵਿਚ ਬੈਠੀ ਗਿੱਲ ਨੂµ ਵੇਖਕੇ ਯੂਰੀਆ ਖਾਦ ਦਾ ਛਿੱਟਾ ਦੇ ਸਕਦੇ ਹਨ।
ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂµ ਦੱਖਣੀ ਪµਜਾਬ ਦੇ ਗੈਰ ਸਿµਜਾਈ ਰਕਬੇ ਵਿਚ ਸਾਉਣੀ ਦੀਆਂ ਫ਼ਸਲਾਂ ਨੂµ ਬੀਜਣ ਦੇ ਲਾਇਕ ਵੀ ਦੱਸਦਿਆਂ ਕਿਹਾ ਹੈ ਕਿ ਇਹ ਬਰਸਾਤ ਅਗਲੇ ਦਿਨਾਂ ਵਿਚ ਬਰਾਨੀ ਖੇਤਾਂ ਵਿਚ ਖੁਸ਼ੀਆਂ—ਖੇੜੇ ਲਿਆਉਣ ਦੇ ਲਾਇਕ ਹੈ।
ਫੋਟੋ ਕੈਪਸ਼ਨ: ਮੀਂਹ ਤੋਂ ਬਾਅਦ ਦੂਰ ਤੱਕ ਨਿਖਰਿਆ ਹੋਇਆ ਝੋਨਾ ਵਿਖਾਈ ਦਿੰਦਾ ਹੋਇਆ।