ਮਾਰਿਆ ਗਿਆ ਅੱਤਵਾਦੀ ਸੰਗਠਨ ISIS ਦਾ ਮੁਖੀ ਅਬੂ ਹਸਨ
ਆਈਐਸਆਈਐਸ ਨੇ ਨਵੇਂ ਮੁਖੀ ਦਾ ਕੀਤਾ ਐਲਾਨ
ਚੰਡੀਗੜ੍ਹ 30 ਨਵੰਬਰ(ਵਿਸ਼ਵ ਵਾਰਤਾ) – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ ਹੈ। ਇਸ ਸੰਗਠਨ ਨਾਲ ਜੁੜੇ ਇੱਕ ਬੁਲਾਰੇ ਨੇ ਇਸਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ 9 ਮਹੀਨੇ ਪਹਿਲਾਂ ਹੀ ਅਬੂ ਹਸਨ ਨੂੰ ਜਥੇਬੰਦੀ ਦਾ ਆਗੂ ਬਣਾਇਆ ਗਿਆ ਸੀ।
ਅਬੂ ਹਸਨ ਦੀ ਮੌਤ ਤੋਂ ਬਾਅਦ ਸੰਗਠਨ ਦੇ ਨਵੇਂ ਮੁਖੀ ਦਾ ਐਲਾਨ ਵੀ ਕੀਤਾ ਗਿਆ ਹੈ। ਹੁਣ ISIS ਦਾ ਨਵਾਂ ਮੁਖੀ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ ਕੁਰੈਸ਼ੀ ਹੋਵੇਗਾ।ਅਬੂ ਹਸਨ ਦੀ ਮੌਤ ਦੇ ਪੂਰੇ ਵੇਰਵੇ ਪਤਾ ਨਹੀਂ ਹਨ।